ਸਿੰਧੀਆ ਅਤੇ ਉਸ ਦੀ ਮਾਤਾ ਦੀ ਕੋਰੋਨਾ ਟੈਸਟ ਰਿਪੋਰਟ POSITIVE ਆਈ
SCINDIA AND HIS MOTHER MADHWI RAJAE CORONO POSITIVE
ਨਵੀਂ ਦਿੱਲੀ 10 ਜੂਨ : ਸਾਬਕਾ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਉਨ੍ਹਾਂ ਦੀ ਮਾਤਾ ਸ੍ਰੀਮਤੀ ਮਾਧਵੀ ਰਾਜੇ ਸਿੰਧੀਆ, ਜੋ ਹਾਲ ਹੀ ਵਿੱਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਵਿੱਚ ਸ਼ਾਮਲ ਹੋਏ ਹਨ, ਦੀ ਕੋਰੋਨਾ ਟੈਸਟ ਰਿਪੋਰਟ ਸਕਾਰਾਤਮਕ ਸਾਹਮਣੇ ਆਈ ਹੈ।
ਜੋਤੀਰਾਦਿੱਤਿਆ ਸਿਧੀਆ ਨੂੰ ਮੰਗਲਵਾਰ ਨੂੰ ਬੁਖਾਰ, ਖੰਘ ਅਤੇ ਗਲ਼ੇ ਦੇ ਦਰਦ ਕਾਰਨ ਮੈਕਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਦੀ ਮਾਂ ਨੂੰ ਪਿਛਲੇ ਹਫ਼ਤੇ ਸਾਹ ਦੀ ਤਕਲੀਫ ਕਾਰਨ ਮੈਕਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਅੱਜ ਦੋਵਾਂ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਆਈ ਹੈ।
ਸ੍ਰੀ ਸਿੰਧੀਆ 19 ਜੂਨ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਵਿੱਚ ਮੱਧ ਪ੍ਰਦੇਸ਼ ਤੋਂ ਭਾਜਪਾ ਉਮੀਦਵਾਰ ਹਨ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp