ਸਕੂਟੀ ਸਵਾਰ ਵਿਅਕਤੀ 78 ਬੋਤਲਾਂ ਨਜਾਇਜ ਸ਼ਰਾਬ ਸਮੇਤ ਕਾਬੂ

ਪਠਨਕੋਟ 27 ਫਰਵਰੀ (ਰਜਿੰਦਰ ਸਿੰਘ ਰਾਜਨ /ਅਵਿਨਾਸ਼ ) : ਥਾਣਾ ਡਵੀਜ਼ਨ ਨੰ. ਪੁਲਿਸ ਨੇ ਇੱਕ ਸਕੂਟੀ ਸਵਾਰ ਇੱਕ ਵਿਅਕਤੀ ਨੂੰ 78 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ। ਕਾਬੂ ਕੀਤੇ ਮੁਲਜ਼ਮ ਵਿਵੇਕ ਮਹਾਜਨ, ਭਾਦਰੋਆ ਦਾ ਰਹਿਣ ਵਾਲਾ ਹੈ।ਥਾਣਾ ਡਵੀਜ਼ਨ ਨੰਬਰ 1 ਦੇ ਐਸਐਚਓ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਏ ਐਸ ਆਈ ਬਲਬੀਰ ਸਿੰਘ ਨੂੰ ਖੱਡੀ ਪੁੱਲ ਨੇੜੇ ਨਾਕਾਬੰਦੀ ਦੌਰਾਨ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਸ਼ਰਾਬ ਵੇਚਣ ਦਾ ਧੰਦਾ ਕਰ ਰਿਹਾ ਹੈ, ਜਿਸ ’ਤੇ ਪੁਲਿਸ ਨੇ ਨਾਕਾਬੰਦੀ ਕਰਕੇ ਰੋਕਿਆ ਅਤੇ ਤਲਾਸ਼ੀ ਲੈਣ ਤੇ 78 ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ। ਉਸ ਕੋਲੋਂ ਸ਼ਰਾਬ ਦੀਆਂ ਬੋਤਲਾਂ, ਹਿਮਾਚਲ ਅਤੇ ਪੰਜਾਬ ਦੀ ਸ਼ਰਾਬ ਸ਼ਾਮਲ ਸੀ।, ਜਿੱਥੋਂ ਉਹ ਲਿਆ ਕੇ ਪਠਾਨਕੋਟ ਵਿੱਚ ਮਹਿੰਗੇ ਰੇਟਾਂ ਤੇ ਵੇਚਦਾ ਸੀ ।

Related posts

Leave a Reply