ਵੱਡੀ ਖ਼ਬਰ : ਪੰਜਾਬ ਸਰਕਾਰ ਵੱਲੋਂ ਸਕੂਲੀ ਇਮਾਰਤਾਂ ਅਤੇ ਕਮਰਿਆਂ ਨੂੰ ਅਸੁਰੱਖਿਅਤ ਐਲਾਨਣ ਦੀ ਵਿਧੀ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ

ਪੰਜਾਬ ਸਰਕਾਰ ਵੱਲੋਂ ਸਕੂਲੀ ਇਮਾਰਤਾਂ ਅਤੇ ਕਮਰਿਆਂ ਨੂੰ ਅਸੁਰੱਖਿਅਤ ਐਲਾਨਣ ਦੀ ਵਿਧੀ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ

ਹੁਸ਼ਿਆਰਪੁਰ, 16 ਜੂਨ  : ਸਕੂਲੀ ਇਮਾਰਤਾਂ, ਕਮਰਿਆਂ ਅਤੇ ਕਮਰੇ ਨੂੰ ਅਸੁਰੱਖਿਅਤ ਐਲਾਨਣ ਦੀ ਵਿਧੀ ਨੂੰ ਦਰੁਸਤ ਅਤੇ ਸੁਚਾਰੂ ਬਨਾਉਣ ਲਈ ਪੰਜਾਬ ਸਰਕਾਰ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਇਸ ਸਬੰਧੀ ਸਕੂਲ ਵਿਭਾਗ ਦੇ ਸਕੱਤਰ ਸ੍ਰੀ ਕਿ੍ਸ਼ਨ ਕੁਮਾਰ ਨੇ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਮੁੱਖ ਅਧਿਆਪਿਕਾਂ ਨੂੰ ਇੱਕ ਪੱਤਰ ਜਾਰੀ ਕਰ ਦਿੱਤਾ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜੇਕਰ ਸਕੁਲ ਮੁਖੀ ਨੂੰ ਕੋਈ ਇਮਾਰਤ, ਕਮਰਾ ਜਾਂ ਕਮਰੇ ਅਸੁਰੱਖਿਅਤ ਲਗਦੇ ਹਨ ਤਾਂ ਉਸ ਨੂੰ ਇਸ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਪੱਤਰ ਲਿਖਣਾ ਹੋਵੇਗਾ ਅਤੇ ਉਹ ਇਸ ਦਾ ਉਤਾਰਾ ਜ਼ਿਲ੍ਹੇ ਦੇ ਜੂਨੀਅਰ ਇੰਜੀਨੀਅਰ ਨੂੰ ਭੇਜਣਾ ਯਕੀਨੀ ਬਣਾਏਗਾ।

 ਇਸ ਤੋਂ ਬਾਅਦ ਸਬੰਧਿਤ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਜਿਸ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਜੂਨੀਅਰ ਇੰਜੀਨੀਅਰ ਅਤੇ ਤਕਨੀਕੀ ਤਜਰਬਾ ਰੱਖਣ ਵਲਾ ਅਧਿਕਾਰੀ/ਅਧਿਆਪਿਕ ਬਤੌਰ ਮੈਂਬਰ ਹੋਣਗੇ। ਇਸ ਤਿੰਨ ਮੈਂਬਰੀ ਕਮੇਟੀ ਵੱਲੋਂ ਸਕੂਲ ਦਾ ਦੌਰਾ ਕਰਕੇ ਸਬੰਧਿਤ ਇਮਾਰਤ, ਕਮਰੇ ਜਾਂ ਕਮਰਿਆਂ ਦਾ ਨਰੀਖਣ ਕੀਤਾ ਜਾਵੇਗਾ ਅਤੇ ਇਸ ਸਬੰਧੀ ਵਿੱਚ ਆਪਣੀ ਸਿਫਾਰਸ਼ ਕੀਤੀ ਜਾਵੇਗੀ। ਇਸ ਕਮੇਟੀ ਵੱਲੋਂ ਆਪਣੀ ਸਿਫਾਰਸ਼ ਬਾਰੇ ਮੁੱਖ ਦਫ਼ਤਰ ਦੀ ਈ-ਮੇਲ ’ਤੇ ਸੂਚਿਤ ਕੀਤਾ ਜਾਵੇਗਾ ਅਤੇ ਮੁੱਖ ਦਫ਼ਤਰ ਦੀ ਪ੍ਰਵਾਨਗੀ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾ ਸਕੇਗੀ।

 ਇਸ ਤੋਂ ਪਹਿਲਾਂ ਕੁੱਝ ਸਕੂਲ ਮੁਖੀਆਂ ਵੱਲੋਂ ਆਪਣੇ ਪੱਧਰ ’ਤੇ ਹੀ ਸਕੂਲਾਂ ਦੀਆਂ ਇਮਾਰਤਾਂ ਅਤੇ ਕਮਰਿਆਂ ਨੂੰ ਅਸੁਰੱਖਿਅਤ ਐਲਾਨਣ ਲਈ ਪੀ.ਡਬਲਯੂ.ਡੀ. (ਬੀ ਐਂਡ ਆਰ) ਨਾਲ ਲਿਖਾ ਪੜ੍ਹੀ ਕਰਨ ਦੀ ਕਾਰਵਾਈ ਕਰ ਲਈ ਜਾਂਦੀ ਸੀ ਜਿਸ ਦਾ ਇੱਕ ਥਾਂ ’ਤੇ ਮੁਕੰਮਲ ਰਿਕਾਰਡ ਨਹੀ ਮਿਲਦਾ ਸੀ। ਇਸ ਕਰਕੇ ਸਕੂਲਾਂ ਦੀਆਂ ਇਮਾਰਤਾਂ ਨੂੰ ਅਸੁਰੱਖਿਅਤ ਐਲਾਨਣ ਦੀ ਪ੍ਰਕਿਰਿਆ ਨੂੰ ਦਰੁਸਤ ਕਰਨ ਅਤੇ ਰਿਕਾਰਡ ਨੂੰ ਇੱਕ ਥਾਂ ਸਹੀ ਤਰ੍ਹਾਂ ਸੰਭਾਲਣ ਲਈ ਇਹ ਕਦਮ ਪੁੱਟੇ ਗਏ ਹਨ।   

 

Related posts

Leave a Reply