ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦਸੂਹਾ ਦੀ ਮੀਟਿੰਗ ‘ਚ ਕੋਵਿਡ-19 ਵੈਕਸੀਨੇਸ਼ਨ ਲਗਵਾਉਣ ਬਾਰੇ ਚਰਚਾ : ਚੌਧਰੀ ਕੁਮਾਰ ਸੈਣੀ


 
ਦਸੂਹਾ 2 ਮਾਰਚ(ਚੌਧਰੀ) : ਸੀਨੀਅਰ ਸਿਟੀਜ਼ਨਜ਼ ਵੈਲਫੇਅਰ 
ਐਸੋਸੀਏਸ਼ਨ ਦਸੂਹਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਕਮਾਡੈਂਟ ਸ.
ਬਖਸ਼ੀਸ਼ ਸਿੰਘ ਦੀ ਪ੍ਰਧਾਨਗੀ ਹੇਠ ਚੌਧਰੀ ਬੰਤਾ ਸਿੰਘ ਕਲੋਨੀ ਵਿਖੇ ਕੇ ਐਮ ਐਸ ਕਾਲਜ ਦੇ ਸੈਮੀਨਾਰ ਹਾਲ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਸਕੱਤਰ ਜਨਰਲ ਕੁਮਾਰ ਸੈਣੀ ਨੇ ਦੱਸਿਆ ਕਿ ਮੀਟਿੰਗ ਵਿੱਚ ਸਾਰੇ ਸੀਨੀਅਰ ਮੈਂਬਰਾਂ ਨੇ ਦੇਸ਼ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਰੱਖੇ ਅਤੇ ਸੀਨੀਅਰ ਸਿਟੀਜ਼ਨਜ਼ ਦਾ ਇਸ ਸਥਿਤੀ ਵਿੱਚ ਆਪਣੇ ਯੋਗਦਾਨ ਦੇ ਮਹੱਤਵ ਨੂੰ ਸਮਝਿਆ।ਇਸ ਤੋਂ  ਇਲਾਵਾ ਸਾਰੇ ਸੀਨੀਅਰ ਸਿਟੀਜ਼ਨਜ਼ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਭਾਰਤ ਸਰਕਾਰ ਵੱਲੋਂ ਲਗਾਏ ਜਾ ਰਹੇ ਪਹਿਲੀ ਮਾਰਚ ਤੋਂ 60 ਸਾਲ ਦੀ ਉਮਰ ਤੋਂ ਵੱਧ ਦੇ ਲੋਕਾਂ ਨੂੰ ਕੋਵਿਡ-19 ਵੈਕਸੀਨੇਸ਼ਨ ਦੀ ਰਜਿਸਟ੍ਰੇਸ਼ਨ ਕਰਵਾ ਕੇ ਸਰਕਾਰੀ ਹਸਪਤਾਲਾਂ ਵਿਚੋਂ ਪਹਿਲ ਦੇ ਅਧਾਰ ਤੇ ਲਗਵਾਈ ਜਾਵੇ, ਤਾਂ ਜੀ ਇਸ ਮਹਾਂਮਾਰੀ ਤੋ ਦੇਸ਼ ਨੂੰ ਨਿਜ਼ਾਦ ਦਿਲਾਈ ਜਾ ਸਕੇ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾ.ਅਮਰੀਕ ਸਿੰਘ ਬਸਰਾ, ਮਾਸਟਰ ਰਾਜਿੰਦਰ ਸਿੰਘ ਟਿੱਲੂਵਾਲ, ਰਮੇਸ਼ਵਰ ਜੋਸ਼ੀ, ਜਗਜੀਤ ਸਿੰਘ ਬਲੱਗਣ, ਬ੍ਰਹਮ ਰੱਲਹਣ, ਰਣਬੀਰ ਚੰਦ, ਸੁਰਿੰਦਰ ਨਾਥ, ਮਾਸਟਰ ਰਮੇਸ਼ ਕੁਮਾਰ, ਦਰਸ਼ਨ ਸਿੰਘ ਕੰਗ, ਜਗਮੋਹਨ ਸ਼ਰਮਾ ਅਤੇ ਨਵੇਂ ਮੈਂਬਰ ਬਿਆਸ ਦੇਵ ਸ਼ਰਮਾ ਆਦਿ ਸ਼ਾਮਲ ਸਨ।
 

Related posts

Leave a Reply