ਗੜ੍ਹਸ਼ੰਕਰ ਤੋਂ ਸੀਨੀਅਰ ਪੱਤਰਕਾਰ ਸੁਮੇਸ਼ ਬਾਲੀ ਨਹੀ ਰਹੇ,ਪੱਤਰਕਾਰ ਭਾਈਚਾਰੇ ‘ਚ ਸੋਗ ਦੀ ਲਹਿਰ


ਗੜ੍ਹਸ਼ੰਕਰ 22 ਨਵੰਬਰ (ਅਸ਼ਵਨੀ ਸ਼ਰਮਾ) : ਗੜ੍ਹਸ਼ੰਕਰ ਤੋ ਸੀਨੀਅਰ ਪੱਤਰਕਾਰ ਸੁਮੇਸ਼ ਬਾਲੀ ਦਾ ਦੇਰ ਸ਼ਾਮ ਦਿਹਾਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਿਹਤ ਖਰਾਬ ਹੋਣ ਕਾਰਨ ਪਹਿਲਾ ਸੁਮੇਸ਼ ਬਾਲੀ ਨੂੰ ਸਥਾਨਕ ਇੱਕ ਪ੍ਰਾਈਵੇਟ ਹਸਪਤਾਲ ਲਜਾਇਆ ਗਿਆ ਜਿਥੋ ਉਹਨਾ ਦੀ ਹਾਲਤ ਨੂੰ ਦੇਖਦੇ ਹੋਏ ਉਹਨਾ ਨੂੰ ਡੀਐਮਸੀ ਲੁਧਿਆਣਾ ਭੇਜ ਦਿਤਾ ਗਿਆ ਜਿਥੇ ਇਲਾਜ ਦੌਰਾਨ ਉਹਨਾ ਦੀ ਮੌਤ ਹੋ ਗਈ।ਉਹਨਾਂ ਦੀ ਬੇਵਕਤੀ ਮੌਤ ਕਾਰਨ ਸਮੂਹ ਪੱਤਰਕਾਰ ਭਾਈਚਾਰੇ ‘ਚ ਸੋਗ ਦੀ ਲਹਿਰ ਫੈਲ ਗਈ।

ਉਹਨਾਂ ਦੀ ਮੌਤ ਤੇ ਪਰਿਵਾਰ ਨਾਲ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ,ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ,ਕਾਮਰੇਡ ਦਰਸ਼ਨ ਸਿੰਘ ਮੱਟੂ,ਬੀਬੀ ਸੁਭਾਸ਼ ਮੱਟੂ,ਮੈਡਮ ਸ਼ਰਿਤਾ ਸ਼ਰਮਾ,ਮੈਡਮ ਨਮਿਸ਼ਾ ਮਹਿਤਾ,ਐਡਵੋਕੇਟ ਪੰਕਜ ਕ੍ਰਿਪਾਲ,ਸੁਨੀਲ ਕੁਮਾਰ ਖੰਨਾ,ਕੁਲਵਿੰਦਰ ਬਿੱਟੂ,ਰਾਕੇਸ਼ ਕੁਮਾਰ ਸ਼ਿਮਰਨ,ਚਰਨਜੀਤ ਚੰਨੀ,ਪਵਨ ਕਟਾਰੀਆ,ਕਮਲ ਕਟਾਰੀਆ, ਹਰਪ੍ਰੀਤ ਸਿੰਘ ਰਿੰਕੂ ਬੇਦੀ,ਇਕਬਾਲ ਸਿੰਘ ਖੇੜਾ,ਗੁਰਨੇਕ ਸਿੰਘ ਭੱਜਲ,ਜਗਦੇਵ ਸਿੰਘ ਮਾਨਸੋਵਾਲ, ਰਜਿੰਦਰ ਸਿੰਘ ਚੱਕਸਿੰਘਾ, ਜਰਨੈਲ ਜੈਲਾ, ਉਕਾਰ ਸਿੰਘ ਚਾਹਲਪੁਰੀ,ਮੁਲਾਜਮ ਆਗੂ ਰਾਮਜੀ ਦਾਸ ਚੌਹਾਨ,ਮੁਕੇਸ਼ ਗੁਜਰਾਤੀ, ਸੁਖਦੇਵ ਡਾਨਸੀਵਾਲ ਨੇੇ ਦੁਖ ਦਾ ਪ੍ਰਗਟਾਵਾ ਕੀਤਾ।


Related posts

Leave a Reply