UPDATED : ਜਦੋਂ ਪਠਾਨਕੋਟ ਦੇ ਚੱਕੀ ਦਰਿਆ ਵਿੱਚ ਮਹਿਲਾ ਅਤੇ ਆਦਮੀ ਦੀ ਲਾਸ਼ ਦੇਖੀ ਗਈ, ਦੋਵੇਂ ਸੂਬਿਆਂ ਦੀ ਪੁਲਿਸ ਮੌਕੇ ਤੇ ਪੁੱਜ ਗਈ READ MORE: CLICK HERE::


ਪਠਾਨਕੋਟ, 19 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ, ਅਵਿਨਾਸ਼ ਚੀਫ ਰਿਪੋਰਟਰ) :
ਪਠਾਨਕੋਟ ਦੇ ਪੰਜਾਬ ਹਿਮਾਚਲ ਬਾਰਡਰ ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਚੱਕੀ ਦਰਿਆ ਵਿੱਚ ਇੱਕ ਮਹਿਲਾ ਅਤੇ ਆਦਮੀ ਦੀ ਲਾਸ਼ ਦੇਖੀ ਗਈ।ਉਥੇ ਹੀ ਇਸ ਗਲ੍ਹ ਦੀ ਸੂਚਨਾ ਮਿਲਦੇ ਹੀ ਦੋਵੇਂ ਸੂਬਿਆਂ ਦੀ ਪੁਲਿਸ ਮੌਕੇ ਤੇ ਪੁੱਜ ਗਈ.
ਜਿਸਦੇ ਬਾਅਦ ਪੁਲਿਸ ਨੇ ਦਰਿਆ ਵਿੱਚ ਜਾ ਕੇ ਇਨਾ ਦੋਵੇਂ ਲਾਸ਼ਾਂ ਨੁੰ ਬਾਹਰ ਕੱਢਿਆ ।

ਉਥੇ ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੂਰਪੂਰ ਨੇ ਦਸਿਆ ਕਿ ਇਨਾਂ ਦੋਨਾਂ ਲਾਸ਼ਾਂ ਨੁੰ ਅਜੇ ਤੱਕ ਕੋਈ ਪਹਿਚਾਣ ਨਹੀਂ ਹੋ ਪਾਈ ਹੈ.
ਫਿਲਹਾਲ ਪੁਲਿਸ ਵਲੋਂ ਦੋਵੇਂ ਲਾਸ਼ਾਂ ਨੁੰ ਦਰਿਆ ਤੋਂ ਬਾਹਰ ਕੱਢ ਕੇ ਸਿਿਵਲ ਅਸਪਤਾਲ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ.
ਉਥੇ ਹੀ ਪੌਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚਲ ਸਕੇਗਾ।ੳਨਾ ਕਿਹਾ ਕਿ ਪੁਲਿਸ ਇਸ ਗਲ੍ਹ ਦੀ ਜਾਂਚ ਕਰਨ ਵਿੱਚ ਵੀ ਜੁੱਟ ਗਈ ਹੈ ਕਿ ਇਹ ਲੋਕ ਕੌਣ ਅਤੇ ਕਿੰਵੇ ਇੱਥੋਂ ਤੱਕ ਪੁਜੇ ਹਨ ? 

Related posts

Leave a Reply