ਸੈਨਟਰੀ ਇੰਸਪੈਕਟਰ ਦੀਪਕ ਕੁਮਾਰ ਨੇ ਮਹਿਲਾ ਦੀਆਂ ਵਾਲੀਆਂ ਵਾਪਸ ਕਰ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ


ਪਠਾਨਕੋਟ, 18 ਨਵੰਬਰ (ਰਜਿੰਦਰ ਸਿੰਘ ਰਾਜਨ/ ਅਵਿਨਾਸ਼ ਸ਼ਰਮਾ) ਅੱਜ ਵਾਰਡ ਨੰਬਰ 16 ਵਿਖੇ ਘਰਥੋਲੀ ਮੁੱਹਲਾ ਦੀ ਇੱਕ ਮਹਿਲਾ ਨੁੰ ਨਿਗਮ ਦੇ ਚੀਫ ਸੈਨਟਰੀ ਇੰਸਪੈਕਟਰ ਦੀਪਕ ਕੁਮਾਰ ਦੀ ਸਮਝਦਾਰੀ ਨਾਲ ਉਸ ਦੀਆਂ ਗੁੱਮ ਹੋਈਆਂ ਸੋਨੇ ਦੀਆਂ ਵਾਲੀਆਂ ਵਾਪਿਸ ਮੌੜ ਦਿੱਤੀਆਂ ਗਈਆਂ ।ਮਿਲੀ ਜਾਨਕਾਰੀ ਮੁਤਾਬਿਕ ਮਹਿਲਾ ਜੋ ਕਿ ਵਾਰਡ ਨੰਬਰ 16 ਵਿੱਚ ਰਹਿੰਦੀ ਹੈ, ਨੇ ਦਸਿਆ ਕਿ ਉਸ ਦੀਆਂ ਕੰਨ ਦੀਆਂ ਵਾਲੀਆਂ ਕੁੜਾ ਸਿੱਟਨ ਲਗੇ ਕੁੜਾ ਚੁੱਕਣ ਲਈ ਆਏ ਸਫਾਈ ਸੇਵਕਾਂ ਦੇ ਆਟੋ ਵਿੱਚ ਚਲ ਗਈਆਂ। ਜਿਸਤੋਂ ਬਾਅਦ ਜੱਦ ਉਨਾ ਨੇ ਨਿਗਮ ਅਧਿਕਾਰੀ ਦੀਪਕ ਕੁਮਾਰ ਨੁੰ ਮਾਮਲੇ ਬਾਰੇ ਜਾਣੂ ਕਰਵਾਇਆ ਤਾਂ ਉਨਾ ਨੇ ਬੜੇ ਹੀ ਸੂਝਵਾਨ ਢੰਗ ਨਾਲ ਖੁੱਦ ਸਫਾਈ ਸੇਵਕਾਂ ਦੀ ਮੌਜੂਦਗੀ ਵਿੱਚ ਕੂੜੇ ਵਿੱਚੋਂ ਦੀ ਮਹਿਲਾ ਦੀ ਸੋਨੇ ਦੀਆਂ ਵਾਲੀਆਂ ਕੱਡ ਕੇ ਮਹਿਲਾ ਨੁੰ ਵਾਪਿਸ ਮੌੜ ਦਿੱਤੀਆਂ ਅਤੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ।ਉਧਰ ਮਹਿਲਾ ਨੇ ਨਿਗਮ ਅਧਿਕਾਰੀ ਦੀਪਕ ਕੁਮਾਰ ਦਾ ਧੰਨਵਾਦ ਜਤਾਇਆ।

Related posts

Leave a Reply