ਜ਼ਿਲੇ ਦੇ ਸਾਰੇ ਸੇਵਾ ਕੇਂਦਰ ਸਵੇਰੇ 7.30 ਤੋਂ ਦੁਪਹਿਰ 3.30 ਖੁੱਲਣਗੇ

ਜ਼ਿਲੇ ਦੇ ਸਾਰੇ ਸੇਵਾ ਕੇਂਦਰ ਸਵੇਰੇ 7.30 ਤੋਂ ਦੁਪਹਿਰ 3.30 ਖੁੱਲਣਗੇ

ਪਠਾਨਕੋਟ 18 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਗਰਮੀ ਦੇ ਮੌਸਮ ਨੂੰ ਦੇਖਦਿਆਂ ਅਤੇ ਕਰੋਨਾ ਵਾਇਰਸ ਤੋਂ ਬਚਾਅ ਲਈ ਸਮਾਜਿਕ ਦੂਰੀ ਨੂੰ ਬਣਾਈ ਰੱਖਣ ਲਈ ਸੇਵਾ ਕੇਂਦਰਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਹੁਣ 18 ਜੂਨ ਤੋਂ ਲੈ ਕੇ 30 ਸਤੰਬਰ ਤੱਕ ਸੇਵਾ ਕੇਂਦਰ ਸਵੇਰੇ 7.30 ਵਜੇ ਤੋਂ ਲੈ ਕੇ ਦੁਪਹਿਰ 3.30 ਵਜੇ ਤੱਕ ਖੁੱਲਣਗੇ। ਇਸ ਤੋਂ ਇਲਾਵਾ  mseva, cova , ਐਪ, ਡੀਜੀਆਰ ਵੈੱਬਸਾਈਟ dgrpg.punjab.gov.in  ਅਤੇ 8968593812-13 ਤੇ ਕਾਲ ਕਰਕੇ ਸਮਾਂ ਲਿਆ ਜਾ ਸਕਦਾ ਹੈ।ਜਿਸ ਵਿੱਚ ਹਰ ਸੇਵਾ ਕੇਂਦਰ ਦੀ ਟਾਈਪ ਦੇ ਹਿਸਾਬ ਨਾਲ ਪਹਿਲਾਂ ਤੋਂ ਅਪਾਊਂਟਮੈਂਟ ਲੈਣ ਵਾਲਿਆਂ ਲਈ ਡੇਡਿਕੇਟਿਡ ਕਾਊਂਟਰ ਰਹਿਣਗੇ। ਇਹ ਜਾਣਕਾਰੀ ਸ. ਗੁਰਪੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਸਰਕਾਰੀ ਆਦੇਸ਼ਾਂ ਮੁਤਾਬਿਕ ਪਹਿਲਾਂ ਤੋਂ ਸਮਾਂ ਲੈ ਕੇ ਪਹੁੰਚੇ ਲੋਕਾਂ ਦੇ ਲਈ ਟਾਈਪ ਵਨ ਸੇਵਾ ਕੇਂਦਰ ਵਿੱਚ 2, ਟਾਈਪ-2 ਅਤੇ ਟਾਈਪ-3 ਸੇਵਾ ਕੇਂਦਰ ਵਿਚ 1-1 ਕਾਊਂਟਰ ਅਲੱਗ ਰੱਖੇ ਜਾਣਗੇ। ਉਹਨਾਂ ਦੱਸਿਆ ਕਿ ਜੇਕਰ ਰਾਖਵਾਂ ਕਾਊਂਟਰ ਖਾਲੀ ਪਿਆ ਹੈ ਤਾਂ ਉਸ ਤੇ ਆਮ ਲੋਕ ਵੀ ਜਾ ਕੇ ਕੰਮ ਕਰਵਾ ਸਕਣਗੇ। ਸੇਵਾ ਕੇਂਦਰ ਵਿੱਚ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਦੇ ਬੈਠਣ ਲਈ ਖਾਸ ਪ੍ਰਬੰਧ ਕੀਤਾ ਜਾਵੇਗਾ।

Related posts

Leave a Reply