EXCLUSIVE..ਜੈਨ ਕਲੋਨੀ ਗੜ੍ਹਦੀਵਾਲਾ ਵਿਖੇ ਲੀਕ ਹੁੰਦੇ ਸੀਵਰੇਜ ਨੇ ਲੋਕਾਂ ਜੀਣਾ ਕੀਤਾ ਮੁਹਾਲ

(ਲੀਕ ਹੋਏ ਸੀਵਰੇਜ ਨੂੰ ਦਿਖਾ ਰਹੇ ਜੈਨ ਕਲੋਨੀ ਦੇ ਨਿਵਾਸੀ)

ਗੜ੍ਹਦੀਵਾਲਾ 19 ਫਰਵਰੀ (CHOUDHARY) : ਗੜ੍ਹਦੀਵਾਲਾ ਦੇ ਵਾਰਡ ਨੰਬਰ 1 ਜੈਨ ਕਲੋਨੀ ਵਿਖੇ ਲੀਕ ਹੋ ਰਿਹਾ ਸੀਵਰੇਜ ਬੀਮਾਰੀਆਂ ਦੇ ਨਾਲ ਨਾਲ ਲੋਕਾਂ ਦਾ ਜੀਣਾ ਮੁਹਾਲ ਕਰ ਰਿਹਾ ਹੈ।ਇਸ ਮੌਕੇ ਮੁੱਹਲਾ ਨਿਵਾਸੀ ਮਨਦੀਪ ਸਿੰਘ, ਨਿੰਦਰ ਕੌਰ, ਬਲਵੀਰ ਕੌਰ, ਸੰਤੋਸ਼ ਕੁਮਾਰੀ, ਬਖ਼ਸ਼ਿਸ਼ ਕੌਰ,ਰਮੇਸ਼,ਸਤਪਾਲ ਸਿੰਘ,ਮਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਹ ਸੀਵਰੇਜ ਲੀਕ ਹੋਣ ਨਾਲ ਮੁੱਹਲੇ ਵਿੱਚ ਬਦਬੂ ਫੈਲਾ ਰਿਹਾ ਹੈ। ਇਸ ਵਿੱਚ ਨਿਕਲਦੇ ਪਾਣੀ ਨਾਲ ਕੱਚੀ ਸੜਕ ਤੇ ਥਾਂ-ਥਾਂ ਟੋਏ ਵੀ ਪਏ ਹੋਏ ਹਨ। ਉਨਾਂ ਕਿਹਾ ਕਿ ਇਸ ਕੋਰੋਨਾ ਕਾਲ ਵਿੱਚ ਜਦੋਂ ਸਰਕਾਰ ਕਈ ਤਰਾਂ ਦੇ ਇਤਆਤ ਵਰਤ ਰਹੀ ਹੈ ਪਰ ਇਸ ਮੁੱਹਲਾ ਨਿਵਾਸੀਆਂ ਨੂੰ ਪਿਛਲੇ ਕਈ ਤੋਂ ਟ੍ਰੈਫਿਕ ਅਤੇ ਇਸ ਗੰਦਗੀ ਚੋਂ ਆਣ ਵਾਲੀ ਬਦਬੂ ਦੇ ਨਾਲ ਨਾਲ ਬੀਮਾਰੀਆਂ ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਪਰ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਸਬੰਧਤ ਵਿਭਾਗ ਤੇ ਕੋਈ ਅਸਰ ਹੁੰਦਾ ਨਜਰ ਨਹੀਂ ਆ ਰਿਹਾ ਹੈ। ਉਨਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਹੁਣ ਉਹ ਸੰਘਰਸ਼ ਲਈ ਮਜਬੂਰ ਹਨ। 

ਜਲਦ ਪੂਰਾ ਕੀਤਾ ਜਾਵੇੇਗਾ ਕੰਮ : ਈਓ ਕਮਲਜਿੰਦਰ ਸਿੰਘ

ਇਸ ਸਬੰਧ ਵਿੱਚ ਜਦੋਂ ਈਓ ਕਮਲਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਵੀ ਸਾਡੇ ਕੁਝ ਵਰਕਰ ਠੀਕ ਕਰ ਰਹੇ ਸਨ ਪਰ ਬਾਕੀ ਰਹਿੰਦਾ ਕੰਮ ਕੱਲ ਤੱਕ ਪੂਰਾ ਕੀਤਾ ਜਾਵੇਗਾ। 




Related posts

Leave a Reply