ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਪੁਰਬ 16 ਨੂੰ ਗੋਪਾਲੀਆਂ ਵਿਖੇ ਮਨਾਇਆ ਜਾਵੇਗਾ



ਗੜਸ਼ੰਕਰ (ਅਸ਼ਵਨੀ ਸ਼ਰਮਾ) : ਦਲ ਪੰਥ ਸ਼ਹੀਦ ਬਾਬਾ ਦੀਪ ਸਿੰਘ ਜੀ ਤਰਨਾ ਦਲ ਨਿਹੰਗ ਸਿੰਘ ਛਾਉਣੀ ਗੋਪਾਲੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਪਿੰਡ ਗੋਪਾਲੀਆ ਵਿਖੇ ਜਥੇਦਾਰ ਬਾਬਾ ਕੁਲਵਰਨ ਸਿੰਘ ਗੋਪਾਲੀਆ, ਜਥੇਦਾਰ ਹਰਵਿੰਦਰ ਸਿੰਘ ਭਬਿਆਣਾ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਮੀਟਿੰਗ  ਦੌਰਾਨ ਇੱਕਤਰ ਹੋਏ। ਜਥੇਬੰਦੀ ਦੇ ਸਮੂਹ ਨਿਹੰਗ ਸਿੰਘਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਦਲ ਪੰਥ ਸ਼ਹੀਦ ਬਾਬਾ ਦੀਪ ਸਿੰਘ ਜੀ ਤਰਨਾ ਦਲ ਨਿਹੰਗ ਸਿੰਘ ਛਾਉਣੀ ਗੋਪਾਲੀਆਂ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਪੁਰਬ 16 ਨਵੰਬਰ ਨੂੰ ਗੋਪਾਲੀਆਂ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿਚ ਸਭ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਰਾਗੀ ਜਥਿਆਂ ਵਲੋਂ ਸੰਗਤ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ ਜਾਵੇਗਾ। ਸਮਾਗਮ ਵਿਚ ਬਾਬਾ ਗੁਰਦੇਵ ਸਿੰਘ ਜੀ ਮੁੱਖੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਰਨਾ ਦਲ ਬਜਵਾੜਾ ਕਲਾਂ, ਬਾਬਾ ਭਰਪੂਰ ਸਿੰਘ ਲਾਲਪੁਰ ਭਾਣਾ, ਬਾਬਾ ਹਰਵਿੰਦਰ ਸਿੰਘ ਪਿੱਪਲਾਂਵਾਲੀ ਲੰਗਰਾਂ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੰਗਤ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕਰਨਗੇ।ਇਸ ਮੌਕੇ ਜਥੇਦਾਰ ਬਾਬਾ ਹਰਵਿੰਦਰ ਸਿੰਘ ਰਾਣਾ, ਬਾਬਾ ਕੁਲਵਿੰਦਰ ਸਿੰਘ ਭਾਮ,  ਬਾਬਾ ਹਰਬੰਸ ਸਿੰਘ ਦਿਹਾਣਾ,  ਬਾਬਾ ਕੁਲਵਿੰਦਰ ਸਿੰਘ ਚੇਲਾ,  ਬਾਬਾ ਕਰਨਜੀਤ ਸਿੰਘ ਕਾਲੇਵਾਲ ਫੱਤੂ, ਬਾਬਾ ਮਨਜੋਤ ਸਿੰਘ ਰੂਪੋਵਾਲ, ਬਾਬਾ ਰਾਣਾ ਸਿੰਘ ਰੂਪੋਵਾਲ,  ਬਾਬਾ ਰਵੀ ਸਿੰਘ ਨੀਤਪੁਰ,  ਬਾਬਾ ਚਰਨਜੀਤ ਸਿੰਘ ਡਾਂਡੀਆਂ,  ਬਾਬਾ ਸੁਰਜੀਤ ਸਿੰਘ ਚਿੱਤੋੰ, ਜਲਬਾਬਾ ਲੱਕੀ ਦਿਹਾਣਾ, ਬਾਬਾ ਮਹਿੰਦਰ ਸਿੰਘ ਗੋਪਾਲੀਆਂ ਸਮੇਤ ਵੱਡੀ ਗਿਣਤੀ ਵਿੱਚ ਗੋਪਾਲੀਆਂ ਵਾਸੀ ਹਾਜ਼ਰ ਸਨ।

Related posts

Leave a Reply