ਵੱਡੀ ਖ਼ਬਰ: ਸੁੰਦਰ ਸ਼ਾਮ ਨੇ ਦੁਖੀ ਹੋ ਕੇ ਪਾਰਟੀ ਤੋਂ ਦੇ ਦਿੱਤਾ ਅਸਤੀਫਾ

ਜਲੰਧਰ :  ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਭਾਜਪਾ ਪਾਰਟੀ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਈ ਹੋਰ ਨੇਤਾਵਾਂ ਤੋਂ ਬਾਅਦ ਹੁਣ ਪੰਜਾਬ ਭਾਜਪਾ ਦੇ ਕਾਰਜਕਾਰੀ ਮੈਂਬਰ ਸ਼ਾਮ ਸੁੰਦਰ  ਨੇ ਵੀ ਅਸਤੀਫਾ ਦੇ ਦਿੱਤਾ ਹੈ।

ਪੰਜਾਬ ਦੇ ਮੁਖੀ ਅਸ਼ਵਨੀ ਸ਼ਰਮਾ ਨੂੰ ਭੇਜੇ ਅਸਤੀਫੇ ਪੱਤਰ ਵਿੱਚ ਸ਼ਾਮ ਸੁੰਦਰ ਜਾਡਲਾ ਨੇ ਕਿਹਾ ਹੈ  ਕਿ ਉਹ ਕਈ ਵਾਰ ਸੂਬਾ ਪ੍ਰਧਾਨ ਨੂੰ ਮਿਲੇ ਅਤੇ ਇਨ੍ਹਾਂ ਬੇਲੋੜੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ, ਪਰ ਸਮੇਂ-ਸਮੇਂ ਇਸ ਵੱਲ ਅਣਦੇਖੀ ਕੀਤੀ ਗਈ।

ਜਾਡਲਾ ਨੇ ਪਾਰਟੀ ਦੇ ਮੈਂਬਰ ਦੇ ਨਾਲ ਨਾਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

Related posts

Leave a Reply