ਸ਼ਿਵਸੇਨਾ ਹਿੰਦ ਨੇ ਐਸ ਐਸ ਪੀ ਪਠਾਨਕੋਟ ਨੁੂੰ ਕੀਤਾ ਸਨਮਾਨਿਤ


ਪਠਾਨਕੋਟ, 23 ਨਵੰਬਰ( ਰਜਿੰਦਰ ਸਿੰਘ ਰਾਜਨ / ਅਵਿਨਾਸ਼ ਸ਼ਰਮਾ) : ਅੱਜ ਸ਼ਿਵਸੇਨਾ ਹਿੰਦ ਰਾਸ਼ਟਰੀ ਕੋਰ ਕਮੇਟੀ ਚੇਅਰਮੈਨ ਅਤੇ ਰਾਸ਼ਟਰੀ ਬੁਲਾਰੇ ਐਂਟੀ ਖਾਲੀਸਤਾਨ ਫਰੰਟ ਸ਼ਿਵਸੇਨਾ ਹਿੰਦ ਰਵੀ ਸ਼ਰਮਾ ਵਲੋਂ ਮਾਨਯੋਗ ਐਸਐਸਪੀ ਪਠਾਨਕੋਟ ਗੁਰਲੀਨ ਖੁਰਾਨਾ ਨੁੰ ਉਨਾ ਦੀ ਵਧਿਆ ਕਾਰਜਸ਼ੈਲੀ ਦੀ ਬਦੌਲਤ ਸਨਮਾਨਿਤ ਕੀਤਾ ਗਿਆ।ਉਨਾ ਦੇ ਨਾਲ ਸ਼ਿਵਸੇਨਾ ਹਿੰਦ ਦੇ ਰਾਸ਼ਟਰੀ ਵਾਇਸ ਪ੍ਰਧਾਨ ਸੰਜੇ ਮਲਹੋਤਰਾ ਪੰਜਾਬ ਦੇ ਸੀਨਿਅਰ ਵਾਇਸ ਪ੍ਰਧਾਨ ਮੰਗਾ ਅਤੇ ਪਠਾਨਕੋਟ ਦੇ ਯੂਥ ਚੇਅਰਮੈਨ ਰਾਹੁਲ ਭਗਤ ਮੌਜੂਦ ਸਨ।ਮੌਕੇ ਤੇ ਰਵੀ ਸ਼ਰਮਾ ਨੇ ਦਸਿਆ ਕਿ ਜੱਦ ਤੋਂ ਗੁਰਲੀਨ ਖੁਰਾਨਾ ਨੇ ਪਠਾਨਕੋਟ ਦਾ ਕਾਰਜਭਾਰ ਸੰਭਾਲਿਆ ਹੈ ਉਹਦੋਂ ਤੋਂ ਅਪਰਾਧੀ ਗਰਾਫ ਹੇਠਾਂ ਜਾ ਡਿਘਾ ਹੈ ਅਤੇ ਉਨਾ ਦੀ ਇਮਾਨਦਾਰ ਅਤੇ ਸਖਤ ਛਵੀ ਦੇ ਕਾਰਨ ਅਪਰਾਧਿਕ ਸੁਭਾਵ ਵਾਲੇ ਲੋਕਾਂ ਦੇ ਮੰਨਾਂ ਵਿੱਚ ਉਨਾ ਦਾ ਡਰ ਬਣਿਆ ਹੋਇਆ ਹੈ ਜਿਸ ਨਾਲ ਓਹ ਜਮੀਨੀ ਪਧਰ ਤੇ ਲੋਕਾਂ ਨੁੰ ਜਾਕੇ ਸਮਸਿਆਵਾਂ ਪੁਛਦੇ ਹਨ ਅਤੇ ਲੋਕਾਂ ਦੀ ਸੁਰਖਿਆ ਨੁੰ ਯਕੀਨੀ ਬਨਾਉਦੇ ਹਨ ਉਹ ਸਚਮੁਚ ਹੀ ਕਾਬਿਲ ਦੀ ਲਾਇਕ ਹਨ।ਪਿਛਲੀ ਦਿਨੀ ਕ੍ਰਿਕੇਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ ਦਾ ਕਤਲ ਮਾਮਲਾ ਪੰਜਾਬ ਦਾ ਹੀ ਨਹੀਂ ਬਲਕਿ ਅੰਤਰਾਸ਼ਟਰੀ ਮੁਧਾ ਬਨ ਚੁਕਾ ਸੀ ਉਸ ਅੰਤਰਾਸ਼ਟਰੀ ਮਾਮਲੇ ਨੁੰ ਜਿਸ ਢੰਗ ਨਾਲ ਐਸਐਸਪੀ ਪਠਾਨਕੋਟ ਗੁਰਲੀਨ ਖੁਰਾਨਾ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਸੁਲਝਾਇਆ ਗਿਆ ਓਹ ਕਾਬਿਲੇ ਤਾਰੀਫ ਹੈ ਜਿਸ ਨਾਲ ਪੰਜਾਬ ਪੁਲਿਸ ਦਾ ਨਾਮ ਵੀ ਗਰਵ ਨਾ ਉਚਾ ਹੋਇਆ ਹੈ। 

Related posts

Leave a Reply