31 ਅਗਸਤ ਪੰਜਾਬ ਬੰਦ ਕਾਲ ਦਾ ਸ਼ਿਵ ਸੈਨਾ ਬਾਲ ਠਾਕਰੇ ਕਰੇਗੀ ਕੜਾ ਵਿਰੋਧ : ਰਮੇਸ਼ ਨਈਅਰ


ਬੋਲੇ : ਡਾਲਰਾਂ ਦਾ ਲਾਲਚ ਦੇ ਕੇ ਗੁਰਬਚਨ ਸਿੰਘ ਪੰਨੂੰ ਨੌਜਵਾਨ ਪੀੜੀ ਨੂੰ ਗੁਮਰਾਹ ਕਰ ਰਿਹਾ, ਪੰਜਾਬ ਬੰਦ ਨਹੀਂ ਹੋਣ ਦਿੱਤਾ ਜਾਵੇਗਾ


ਕਿਹਾ: ਪੰਜਾਬ ‘ਚ ਹਿੰਦੂ ਸਿੱਖ ਭਾਈਚਾਰਾ ਏਕਤਾ ਮਜਬੂਤ,ਅਮਨ ਸਾਂਤੀ ਨੂੰ ਬਹਾਲ ਰੱਖਿਆ ਜਾਵੇ

ਬਟਾਲਾ, 30 ਅਗਸਤ (ਸੰਜੀਵ ਨਈਅਰ, ਅਵਿਨਾਸ਼) : ਸ਼ਿਵ ਸੈਨਾ ਬਾਲ ਠਾਕਰੇ ਦੀ ਹੰਗਾਮੀ ਮੀਟਿੰਗ ਉਪ ਪ੍ਰਮੁੱਖ ਰਮੇਸ਼ ਨਈਅਰ ਦੇ ਦਫ਼ਤਰ ਸਿਨੇਮਾ ਰੋਡ ਵਿਖੇ ਹੋਈ। ਇਸ ਮੌਕੇ ਰਮੇਸ਼ ਨਈਅਰ ਨੇ ਕਿਹਾ ਕਿ 31 ਅਗਸਤ ਸਿੱਖ ਕੌਮ ਵੱਲੋਂ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਪੰਜਾਬ ਬੰਦ ਦੀ ਜੋ ਕਾਲ ਦਿੱਤੀ ਗਈ ਹੈ ਉਸ ਦਾ ਸ਼ਿਵ ਸੈਨਾ ਬਾਲ ਠਾਕਰੇ ਕੜਾ ਵਿਰੋਧ ਕਰਦੀ ਹੈ ਅਤੇ ਸਖ਼ਤ ਨਿੰਦਿਆਂ ਕਰਦੀ ਹੈ।

ਸ਼ਿਵ ਸੈਨਾ ਪ੍ਰਧਾਨ ਰਮੇਸ਼ ਨਈਅਰ ਨੇ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦਾ ਮਾਹੌਲ ਕਿਸੇ ਵੀ ਕੀਮਤ ‘ਤੇ ਖਰਾਬ ਨਹੀ ਹੋਣ ਦਿੱਤਾ ਜਾਵੇਗਾ ਅਤੇ ਸਿੱਖ ਆਪਸੀ ਭਾਈਚਾਰੇ ਦਾ ਖਿਆਲ ਰੱਖਦੇ ਹੋਏ ਪੰਜਾਬ ਬੰਦ ਕਾਲ ਦਾ ਕੜਾ ਵਿਰੋਧ ਕੀਤਾ ਜਾਵੇਗਾ ਅਤੇ ਕਿਸੇ ਵੀ ਕੀਮਤ ‘ਤੇ ਪੰਜਾਬ ਬੰਦ ਨਹੀ ਹੋਣ ਦਿੱਤਾ ਜਾਵੇਗਾ।

ਰਮੇਸ਼ ਨਈਅਰ ਨੇ ਕਿਹਾ ਕਿ ਗੁਰਪਤਵੰਤ ਸਿੰਘ ਪੰਨੂੰ ਵਿਦੇਸ਼ ਵਿੱਚ ਬੈਠ ਕੇ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਗੁਮਰਾਹ ਕਰ ਰਿਹਾ ਹੈ ਅਤੇ ਡਾਲਰਾਂ ਦਾ ਲਾਲਚ ਦੇ ਕੇ ਨੌਜਵਾਨ ਪੀੜੀ ਨੂੰ ਗਲਤ ਰਸਤੇ ਵੱਲ ਧਕੇਲ ਰਿਹਾ ਹੈ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਝੰਡੇ ਖਾਲੀਸਤਾਨ ਦੇ ਝੰਡੇ ਲਹਿਰਾਏ ਜਾ ਰਹੇ ਅਤੇ ਖਾਲੀਸਤਾਨ ਦੇ ਨਾਰੇ ਲਗਾਏ ਜਾ ਰਹੇ ਹਨ।

ਜਿਸ ਨਾਲ ਪੰਜਾਬ ਦੀ ਅਮਨ- ਸ਼ਾਂਤੀ ਭੰਗ ਹੋਣ ਦਾ ਡਰ ਬਣਿਆ ਹੈ ਅਤੇ ਸਰਕਾਰ ਨੇ ਇਨਾਂ ਖਾਲਿਸਤਾਨੀ ਦੇਸ਼ ਧ੍ਰੋਹੀਆਂ ‘ਤੇ ਕਾਰਵਾਈ ਨਾ ਕੀਤੀ ਤਾਂ ਸ਼ਿਵ ਸੈਲਾ ਬਾਲ ਠਾਕਰੇ ਪਰੇ ਪੰਜਾਬ ਵਿੱਚ ਇਨ੍ਹਾਂ ਖਿਲਾਫ ਪੁੱਤਲੇ ਫੂੰਕੇ ਜਾਣਗੇ ਅਤੇ ਰੋਸ਼ ਪ੍ਰਦਰਸ਼ਨ ਕੀਤੇ  ਜਾਣਗੇ। ਇਯ ਮੌਕੇ ਹੋਰਨਾ ਤੋਂ ਇਲਾਵਾ ਜ਼ਿਲਾ ਪ੍ਰਧਾਨ ਵਿੱਕੀ ਤ੍ਰੇਹਨ, ਵਾਇਸ ਜ਼ਿਲ੍ਹਾ ਪ੍ਰਧਾਨ ਪ੍ਰੇਮ ਬਾਬਾ, ਵਾਈਸ ਚੇਅਰਮੈਨ ਸੰਮੀ, ਸਿਟੀ ਪ੍ਰਧਾਨ ਚਿੰਨੀ, ਸੈਕੇਟਰੀ ਤਰੁਣ, ਸੁਨੀਲ ਪ੍ਰਧਾਨ, ਅਬੀ, ਜਨਕ ਰਾਜ, ਸੁਦੇਸ਼ ਸ਼ਰਮਾ, ਰਾਕੇਸ਼ ਮਹਾਜਨ ਆਦਿ ਹਾਜ਼ਰ ਸਨ।

Related posts

Leave a Reply