ਐਸ ਐਚ ਓ ਬਲਵਿੰਦਰਪਾਲ ਸਿੰਘ ਨੇ ਚਾਰਜ ਸੰਭਾਲਦੇ ਹੀ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਕੱਸਿਆ ਸ਼ਿਕੰਜਾ

 
ਗੜ੍ਹਦੀਵਾਲਾ 27 ਅਗਸਤ (ਚੌਧਰੀ /ਯੋਗੇਸ਼ ਗੁਪਤਾ / ਪ੍ਰਦੀਪ ਸ਼ਰਮਾ) : ਇੰਸਪੈਕਟਰ ਬਲਵਿੰਦਰਪਾਲ ਨੇ ਬੁੱਧਵਾਰ ਨੂੰ ਬਤੌਰ  ਐਸ ਐਚ ਓ ਥਾਣਾ ਗੜ੍ਹਦੀਵਾਲਾ ਚਾਰਜ ਸੰਭਾਲਿਆ ਹੈ। ਚਾਰਜ ਸੰਭਾਲਦੇ ਹੋਏ ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੀ ਵੀ ਕੀਮਤ ਵਿੱਚ ਬਖਸ਼ਿਆ ਨਹੀਂ ਜਾਵੇਗਾ।ਜਿਸਦੀ ਉਦਾਹਰਣ ਅੱਜ ਸ਼ਾਮ 7 ਵਜੇ ਦੇਖਣ ਨੂੰ ਮਿਲੀ।ਜਿਵੇਂ ਹੀ ਸਾਢੇ ਛੇ ਹੋਏ ਉਨ੍ਹਾਂ ਨੇ ਸ਼ਹਿਰ ਵਿੱਚ ਪੁਲਿਸ ਕਰਮਚਾਰੀਆਂ ਨਾਲ ਫਲੈਗ ਮਾਰਚ ਕੱਢਿਆ।

ਉਨਾਂ ਨੇ ਇਸ ਤੋਂ ਪਹਿਲਾਂ ਸਾਰੇ ਦੁਕਾਨਦਾਰਾਂ ਨੂੰ ਸਮੇਂ ਸਿਰ ਦੁਕਾਨਾਂ ਬੰਦ ਕਰਨ ਦੇ ਨਿਰਦੇਸ਼ ਦਿੱਤੇ।ਫਲੈਗ ਮਾਰਚ ਦੌਰਾਨ ਖੁਲੇ ਸ਼ਰਾਬ ਦੇ ਠੇਕੇ ਦੇ ਕਰਮਚਾਰੀਆਂ ਨੂੰ ਤਾੜਦਿਆਂ ਉਨ੍ਹਾਂ ਨੇ ਤੁਰੰਤ ਸ਼ਰਾਬ ਦੇ ਠੇਕੇ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਵਿੱਚ ਬਖਸ਼ਿਆ ਨਹੀਂ ਜਾਵੇਗਾ ।ਇਸ ਮੌਕੇ ਉਨਾਂਂ ਨੇ ਲੋਕਾਂ ਨੂੰ ਪ੍ਰਸਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ। ਫਲੈਗ ਮਾਰਚ ਦੌਰਾਨ ਬਿਨਾਂ ਕਾਰਨ ਇਧਰ ਉਧਰ ਘੁੁੰਮਣ ਵਾਲਿਆਂ ਦੇ ਚਲਾਨ ਵੀ ਕੱਟੇ ਗਏ। 

Related posts

Leave a Reply