LATEST NEWS: ਫੂਡ ਸੇਫਟੀ ਦਾ ਲਾਈਸੈਸ ਨਹੀ ਤੇ ਦੁਕਾਨ ਸੀਲ — ਡਾਂ  ਸੁਰਿੰਦਰ ਸਿੰਘ 

ਪੀਰ ਮੱਦੀ ਸ਼ਾਹ ਬਜਾਰ ਵਿੱਚ ਸਮੋਸਿਆ ਭਟੂਰਿਆ ਦੀਆਂ ਦੁਕਾਨਾ ਸੀਲ 

ਸ਼ਰਾਬ ਦੇ ਠੇਕੇ ਲਈ ਵੀ ਲਾਈਸੈਸ ਜਰੂਰੀ ਹੈ,  ਨਹੀ ਤੇ ਠੇਕੇ ਵੀ ਕੀਤੇ ਜਾਣਗੇ ਸੀਲ — ਜਿਲਾ ਸਿਹਤ ਅਫਸਰ

 ਹੁਸ਼ਿਆਰਪੁਰ 6 ਅਤਕੂਬਰ ( ਦਵਿੰਦਰ ਕੁਮਾਰ )   ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਸਾਫ ਸੁਥਰਾਂ, ਮਿਲਵਟ ਰਹਿਤ  ਅਤੇ ਮਿਆਰੀ ਖਾਣ ਪੀਣ ਮੁਹੀਆਂ ਕਰਾਉਣ ਦੇ ਉਦੇਸ਼ ਨਾਲ ਜਿਲਾਂ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਤੇ ਉਹਨਾਂ ਦੀ ਟੀਮ ਵੱਲੋ ਅੱਜ ਬੱਸ ਸਟੈਡ ਦੇ ਨਜਦੀਕ ਮਾਰਕੀਟ ਵਿੱਚ ਫਾਸਟ ਫੂਡ ਦੀਆਂ ਦੁਕਾਨਾ ਤੇ ਦਸਤਕ ਦੇ ਕੇ ਫੂਡ ਸੇਫਟੀ ਐਡ ਸਟੈਡਰਡ ਐਕਟ ਤਹਿਤ ਰਜਿਸਟ੍ਰੇਸ਼ਨ /ਲਾਈਸੈਸ ਚੈਕ ਕੀਤੇ ਗਏ ਅਤੇ ਦੁਕਾਨ ਵਿੱਚ ਬਣ ਰਹੇ ਖਾਦ ਪਦਾਰਥਾਂ ਦੀ ਗੁਣਵੱਣਤਾ ਜਾਂਚ ਕੀਤੀ । ਇਸ ਮੋਕੇ ਜਾਣਕਾਰੀ ਦਿੰਦੇ ਹੋਏ ਜਿਲਾਂ ਸਿਹਤ ਅਫਸਰ ਨੇ ਦੱਸਿਆ ਕਿ ਐਚ . ਐਫ. ਐਸ. ਐਸ. (ਹਾਈ ਇੰਨ ਫੈਟ , ਸ਼ੂਗਰ , ਤੇ ਸਾਲਟ ) ਦੀ ਜਿਆਦਾ ਵਰਤੋ ਨਾਲ ਗੈਰ ਸੰਚਾਰਿਤ ਰੋਗ ਜਿਵੇ ਦਿਲ ਦੀਆਂ ਬਿਮਾਰੀਆਂ , ਹਾਈ ਬਲੱਡ ਪ੍ਰੈਸ਼ਰ , ਸ਼ੂਗਰ ਅਤੇ ਕੈਸਰ ਦਾ ਮੁੱਖ ਕਾਰਨ ਤਲੇ ਹੋਏ ਪਦਾਰਥ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਤੇਲ ਦੀ ਵਰਤੋ ਕੀਤੀ ਜਾਦੀ ਹੈ ।

ਹਰ ਤਿੰਨ ਵਿਆਕਤੀ  ਪਿਛੇ ਅੱਜ ਇਕ ਵਿਆਕਤੀ ਇਹਨਾਂ ਬਿਮਾਰੀਆਂ ਤੋ ਪ੍ਰਭਾਵਿਤ ਹੈ । ਕੋਵਿਡ ਮਹਾਂਮਾਂਰੀ ਦੋਰਾਨ 55 ਹਜਾਰ ਦੇ ਕਰੀਬ ਮੌਤਾਂ ਦਾ ਮੁੱਖ ਕਾਰਨ ਦੀ ਐਨ. ਸੀ. ਡੀ. ਹਨ । ਉਹਨਾਂ ਇਹ ਵੀ ਦੱਸਿਆ ਕਿ ਤੇਲ ਨੂੰ ਤਿਨ ਵਾਰ ਤਲਣ ਲਈ ਹੀ ਵਰਤਣ ਤੋ ਬਆਦ ਡਿਸਕਾਰਡ ਕੀਤਾ ਜਾਵੇ । ਇਸੇ ਤਰਾਂ ਫਾਸਟ ਫੂਡ ਵਿੱਚ ਵਰਤੇ ਜਾਣ ਵਾਲੇ ਮਸਾਲੇ ਅਤੇ ਮੱਧੂ ਮਿਰਚ ਦੀ ਵਰਤੋ ਘਟਾਈ ਜਾਵੇ ਕਿਉ ਕਿ ਜਿਆਦਾ ਮਸਾਲੇਦਾਰ ਭੋਜਨ ਕੈਸਰ ਦੇ ਕਾਰਕ ਹੋ ਸਕਦੇ ਹਨ । ਚੈਕਿੰਗ ਦੋਰਾਨ ਉਹਨਾਂ ਟਰਾਸ ਫੈਟ ਤੇਲ ਨੂੰ ਨਸ਼ਟ ਕਰਵਾਇਆ ਅਤੇ ਜਿਨਾ   ਦੁਕਾਨਦਾਰਾ ਦੀ ਫੂਡ ਸੇਫਟੀ ਐਕਟ ਤਿਹਤ ਰਜਿਸਟ੍ਰੇਸ਼ਨ / ਲਾਈਸੈਸ ਨਹੀ ਸੀ ਉਹਨਾਂ ਨੂੰ ਨੋਟਿਸ ਦੇ ਕੇ ਅਗਲੇ ਹੁਕਮਾਂ ਤੱਕ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ । ਮੀਡੀਆ ਰਾਹੀ ਲੋਕਾਂ ਨੂੰ ਅਪੀਲ ਕਰਦੇ ਹੋਏ ਜਿਲਾਂ ਸਿਹਤ ਅਫਸਰ ਨੇ ਕਿਹਾ ਕਿ ਆਉਣ ਵਾਲੇ ਤਿਉਹਾਰੀ ਮੌਸਮ ਵਿੱਚ ਉਹਨਾਂ ਵੱਲੋ ਬਰਾਡਿਡ ਖਾਦ ਪਦਾਰਥ ਖਰੀਦੇ ਜਾਣ ਅਤੇ ਖੁਲੀਆਂ ਵਸਤੂਆਂ ਨਾ ਖਰੀਦੀਆ ਜਾਣ । ਉਹਨਾਂ ਇਸ ਮੋਕੇ ਸ਼ਰਾਬ ਦੇ ਠੇਕੇ ਵੀ ਚੈਕ ਕੀਤੇ ਜੇ ਸਰਾਬ ਦੇ ਠੇਕੇਦਾਰਾ ਨੂੰ ਉਦੇਸ਼ ਦਿੰਦੇ ਹੋਏ ਕਿਹਾ ਕਿ ਸ਼ਰਾਬ ਦੇ ਠੇਕੇਦਾਰ ਜਿਨੇ ਵੀ ਜਿਲੇ ਵਿੱਚ ਠੇਕੇ ਹਨ ਉਹਨਾਂ ਦੀ ਰਜਿਸਟ੍ਰਸ਼ੇਨ ਕਰਵਾਉਣ ਨਹੀ ਤੇ ਠੋਕੇ ਵੀ ਸੀਲ ਕੀਤੇ ਜਾਂਣਗੇ ।  ਇਸ ਮੋਕੇ ਉਹਨਾਂ ਦੀ ਟੀਮ ਵਿੱਚ ਨਸੀਬ ਚੰਦ , ਅਸੋਕ ਕੁਮਾਰ , ਰਾਮ ਲੁਭਾਇਆ , ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ਵੀ ਹਾਜਰ ਸੀ ।  

Related posts

Leave a Reply