ਦੁਸ਼ਹਿਰ ਗਰਾਊਂਡ ਦੇ ਗੇਟ ਦਾ ਤਾਲਾ ਖੋਲਣ ਸਬੰਧੀ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੇ ਕਾਰਜਸਾਧਕ ਅਫਸਰ ਨੂੰ ਸੌਂਪਿਆ ਮੰਗ ਪੱਤਰ

(ਮੰਗ ਪੱਤਰ ਸੌਂਪਦੇ ਹੋਏ ਸਮੂਹ ਦੁਕਾਨਦਾਰ, ਸ਼ਹਿਰ ਵਾਸੀ)

ਗੜ੍ਹਦੀਵਾਲਾ 14 ਦਸੰਬਰ(ਚੌਧਰੀ) :  ਦੁਸਹਿਰਾ ਗਰਾਊਂਡ ਗੜ੍ਹਦੀਵਾਲਾ ਦੇ ਮੇਨ ਗੇਟ ਤੇ ਨਗਰ ਕੌਂਸਲ ਦੁਆਰਾ ਲਗਾਏ  ਤਾਲੇ ਨੂੰ ਖੋਲਣ ਸਬੰਧੀ ਸ਼ਹਿਰ ਦੇ ਦੁਕਾਨਦਾਰਾਂ ਅਤੇ ਸ਼ਹਿਰ ਨਿਵਾਸੀਆਂ ਵਲੋਂ ਕਾਰਜਸਾਧਕ ਅਫ਼ਸਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ।ਇਸ ਮੰਗ ਪੱਤਰ ਚ ਉਨਾਂ ਨੂੰ ਸ਼ਹਿਰ ਦੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਗੱਡੀਆਂ ਪਾਰਕ ਕਰਨ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਗਰਾਊਂਡ ਨੂੰ ਤਾਲਾ ਲਗਾਉਣ ਨਾਲ ਲੋਕ ਗੱਡੀਆਂ ਗੇਟ ਦੇ ਸਾਹਮਣੇ ਹੀ ਲਗਾ ਦਿੰਦੇ। ਜਿਸ ਨਾਲ ਟ੍ਰੈਫਿਕ ਜਾਮ ਹੋ ਜਾਂਦੀ ਹੈ ਅਤੇ ਆਣਜਾਣ ਵਿੱਚ ਲੋਕਾਂ ਨੂੰ ਕਾਫੀ ਦਿੱਕਤਾਂ ਵਿਚੋਂ ਲੱਗਣਾ ਪੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੱਡੀਆਂ ਦੀ ਪਾਰਕਿੰਗ ਨਾ ਹੋਣ ਕਰਕੇ ਸ਼ਹਿਰ ਵਿੱਚ ਗ੍ਰਾਹਕ ਵੀ ਨਹੀਂ ਆ ਰਹੇ ਹਨ। ਇਸ ਕਰਕੇ ਅੱਜ ਸ਼ਹਿਰ ਦੇ ਦੁਕਾਨਦਾਰਾਂ ਅਤੇ ਸ਼ਹਿਰ ਨਿਵਾਸੀਆਂ ਨੇ ਇੱਕਠੇ ਹੋ ਕੇ ਦੁਸ਼ਹਿਰਾ ਗਰਾਊਂਡ ਦੇ ਗੇਟ ਤੇ ਲਗਾਏ ਗਏ ਤਾਲੇ ਨੂੰ ਖੋਲ੍ਹਣ ਸਬੰਧੀ ਨਗਰ ਕੌਂਸਲ ਕਾਰਜਸਾਧਕ ਅਫਸਰ ਨੂੰ ਮੰਗ ਪੱਤਰ ਸੌਂਪਿਆ।ਇਸ ਮੌਕੇ ਤੇ ਵਿਸ਼ਾਲ ਕੁਮਾਰ,ਰਾਜਵਿੰਦਰ ਸਿੰਘ ਰਾਜਾ ਚੌੌਧਰੀ, ਰਾਜੂ ਗੁਪਤਾ,ਰਮਨ ਕੁੁਮਾਰ, ਰਾਜ ਕੁਮਾਰ, ਸ਼ਿਵਮ,ਸੁਖਦੇਵ ਸਿੰਘ, ਰਜਿੰਦਰ ਪਾਲ, ਮੁਕੇਸ਼ ਕੁਮਾਰ,ਰਿੰਪੀ ਤਲਵਾਰ,ਧਰਮਿੰਦਰ ਸਿੰਘ,ਗੋਪਾਲ ਐਰੀ, ਆਦਿ ਹਾਜ਼ਰ ਸਨ।


Related posts

Leave a Reply