ਵੀਕਐਂਡ ਲਾਕਡਾਉਨ ਤੇ ਜਰੂਰੀ ਸੇਵਾਵਾਂ ਨੂੰ ਛੱਡਕੇ ਸ਼ਹਿਰ ‘ਚ ਦੁਕਾਨਾਂ ਮੁਕਮੰਲ ਤੌਰ ਤੇ ਰਹੀਆਂ ਬੰਦ

ਗੜ੍ਹਸ਼ੰਕਰ, 22 ਅਗਸਤ (ਅਸ਼ਵਨੀ ਸ਼ਰਮਾ) : ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਸੂਬੇ ਭਰ ਦੇ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਕੁੱਝ ਜਰੂਰੀ ਸੇਵਾਵਾਂ ਦੀਆਂ ਦੁਕਾਨਾਂ ਨੂੰ ਛੱਡਕੇ ਵੀਕਐਂਡ ਲਾਕਡਾਂਉਨ ਦਾ ਐਲਾਨ ਕੀਤਾ ਹੈ।ਇਸ ਵੀਕਐਂਡ ਲਾਕਡਾਂਉਨ ਦਾ ਅਸਰ ਗੜ੍ਹਸ਼ੰਕਰ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।ਸ਼ਹਿਰ ਵਿੱਚ ਸਵੇਰ ਸਮੇਂ ਕਾਫੀ ਦੁਕਾਨਦਾਰਾਂ ਵੱਲੋਂ ਅਪਣੀਆਂ ਦੁਕਾਨਾਂ ਖੋਲ੍ਹ ਲਈਆਂ ਸਨ।ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਬੰਦ ਕਰਵਾ ਦਿੱਤਾ ਗਿਆ।ਜਿਸ ਦੇ ਚੱਲਦੇ  ਕੁੱਝ ਜਰੂਰੀ ਸੇਵਾਵਾਂ ਦੀਆਂ ਦੁਕਾਨਾਂ ਨੂੰ ਛੱਡਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਰਹੀਆਂ।

ਸਰਕਾਰ ਵਲੋਂ ਸ਼ਨੀਵਾਰ ਅਤੇ ਐਤਵਾਰ ਦੇ ਵੀਕਐਂਡ ਲਾਕਡਾਂਉਨ ਨੂੰ ਲੈਕੇ ਦੁਕਾਨਦਾਰਾਂ ਦੇ ਵਿੱਚ ਰੋਸ਼ ਵੀ ਪਾਇਆ ਜਾ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਕਿ ਕੋਰੋਨਾ ਵਾਇਰਸ ਦੇ ਕਾਰਨ ਮਿਡਲ ਕਲਾਸ ਦਾ ਗੁਜਾਰਾ ਕਰਨਾ ਪਹਿਲਾਂ ਹੀ ਔਖਾ ਹੋਇਆ ਹੈ। ਦੂਜੇ ਪਾਸੇ ਸਰਕਾਰ ਵੱਲੋਂ ਦੁਕਾਨਦਾਰਾਂ ਤੇ ਨਿੱਤ ਨਵੇਂ ਕਾਨੂੰਨ ਥੋਪੇ ਜਾ ਰਹੇ ਹਨ।ਜਿਸ ਨਾਲ ਦੁਕਾਨਦਾਰ ਵਰਗ ਬਹੁਤ ਪ੍ਰੇਸ਼ਾਨ ਹੈ।ਉਨ੍ਹਾਂ ਕਿਹਾ ਕਿ ਦੂਜੇ ਪਾਸੇ ਸਰਕਾਰ ਵੱਲੋਂ ਸ਼ਰਾਬ ਦੇ ਠੇਕਿਆਂ ਨੂੰ ਜਰੂਰੀ ਸੇਵਾਵਾਂ ਵਿੱਚ ਰੱਖ ਕੇ ਠੇਕੇ ਖੋਲ੍ਹਣ  ਦੀ ਪ੍ਰਵਾਨਗੀ ਦਿੱਤੀ ਗਈ ਹੈ। ਕਿਉਂਕਿ ਸ਼ਰਾਬ ਦੇ ਠੇਕਿਆਂ ਨਾਲ ਸਰਕਾਰ ਨੂੰ ਜਿਆਦਾ ਆਮਦਨ ਹੁੰਦੀ ਹੈ। ਜਿਸ ਨਾਲ ਦੁਕਾਨਦਾਰਾਂ ਵਿੱਚ ਭਾਰੀ ਰੋਸ਼ ਹੈ।

Related posts

Leave a Reply