ਬਾਹਟੀਵਾਲ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਮਨਾਇਆ


ਗੜ੍ਹਦੀਵਾਲਾ 1 ਮਾਰਚ (ਚੌਧਰੀ) : ਗੜ੍ਹਦੀਵਾਲਾ ਦੇ ਪਿੰਡ ਬਾਹਟੀਵਾਲ ਵਿਖੇ ਡਾ. ਰਾਮਜੀ ਮੁੱਖ ਸੇਵਾਦਾਰ ਦਰਬਾਰ ਸ੍ਰੀ ਬਾਲਾਜੀ ਅਤੇ ਸਰਕਲ ਪ੍ਰਧਾਨ ਕੰਢੀ ਏਰੀਆ ਐੱਸ.ਸੀ. ਵਿੰਗ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ।ਇਸ ਧਾਰਮਿਕ ਪ੍ਰੋਗਰਾਮ ਵਿੱਚ ਸ.ਅਰਵਿੰਦਰ ਸਿੰਘ ਰਸੂਲਪੁਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਗੁਰੂ ਰਵਿਦਾਸ ਜੀ ਮਹਾਰਾਜ ਦੇ ਉਪਦੇਸ਼ਾਂ ਤੇ ਚੱਲ ਕੇ ਜੀਵਨ ਸਫਲ ਬਣਾਉਣਾ ਚਾਹੀਦਾ ਹੈ।

ਜਿਨ੍ਹਾਂ ਨੇ ਛੂਤ-ਛਾਤ ਤੇ ਜਾਤ-ਪਾਤ ਦੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕੀਤਾ ਅਤੇ ਇਨਸਾਨ ਨੂੰ ਪ੍ਰਮਾਤਮਾ ਨਾਲ ਜੋੜਿਆ। ਸੰਤ ਰਾਜਨ ਗਿਰ ਜੀ ਰਾਜਪੁਰ ਵਾਲੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਨੇ ਆਪਣੇ ਪ੍ਰਵਚਨਾਂ ਸਤਿਸੰਗ ਰਾਹੀਂ ਸੰਗਤਾਂ ਨੂੰ ਪ੍ਰਭੂ ਦੀ ਬੰਦਗੀ ਕਰਨ ਦਾ ਉਪਦੇਸ਼ ਦਿੱਤਾ। ਇਸ ਮੌਕੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਸੰਤਾਂ ਨੂੰ ਡਾ.ਰਾਮਜੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਸੰਗਤਾਂ ਲਈ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਮੌਕੇ ਸਰਪੰਚ ਜੈਪਾਲ, ਨੰਬਰਦਾਰ ਦਲਜੀਤ ਕੁਮਾਰ,ਪੰਚ ਰਜਿੰਦਰ ਕੁਮਾਰ,ਪੰਚ ਆਸ਼ਾ ਰਾਣੀ, ਚੌਕੀਦਾਰ ਹਜ਼ਾਰਾ ਰਾਮ,ਕੁਲਦੀਪ ਸਿੰਘ ਲਾਡੀ ਬੁੱਟਰ, ਲੱਕੀ, ਨਵਲ ਕਿਸ਼ੋਰ, ਹਰਬੰਸ ਲਾਲ,ਬੂਟਾ ਰਾਮ,ਬਖਸ਼ੀਸ਼ ਸਿੰਘ,ਮੋਤੀ ਲਾਲ,ਜੈ ਰਾਮ,ਛਿੰਦੀ, ਬਲਦੇਵ ਸਿੰਘ,ਗਿਆਨ ਚੰਦ, ਕਸਤੂਰੀ ਲਾਲ, ਚਮਨ ਲਾਲ, ਦਵਿੰਦਰ ਕੁਮਾਰ ਕੁੱਕੂ,ਡਾ.ਦੀਪਕ, ਡਾ.ਪ੍ਰਸ਼ੋਤਮ,ਡਾ.ਹਰਵਿੰਦਰ, ਡਾ. ਹਰਮੇਸ਼ ਸਿੰਘ,ਵੈਦ ਜੀਵਨ, ਓਮ ਪਾਲ, ਅਨੂ ਸੇਠ, ਪੱਪੂ ਚਾਂਗ ਬਸੋਆ, ਸੰਗਤਾਂ ਅਤੇ ਦਰਬਾਰ ਦੇ ਸੇਵਾਦਾਰ ਹਾਜ਼ਿਰ ਸਨ।

Related posts

Leave a Reply