ਪਿੰਡ ਰੰਧਾਵਾ ਦੇ ਮ੍ਰਿਤਕ ਕਿਸਾਨ ਨਿਰਮਲ ਸਿੰਘ ਦੇ ਪਰਿਵਾਰ ਨੂੰ ਸਿੱਖ ਯੂਥ ਐਡਮਿੰਟਨ ਅਤੇ ਐਡਮਿੰਟਨ ਦੀਆਂ ਸਮੂਹ ਸੰਗਤਾਂ ਵਲੋਂ 51,300 ਰੁਪਏ ਦੀ ਰਾਸ਼ੀ ਭੇਂਟ

ਗੜ੍ਹਦੀਵਾਲਾ 9 ਫਰਵਰੀ (CHOUDHARY ) ਗੁਰਦੁਆਰਾ
ਬਾਬਾ ਦਰੇਲਾ ਜੀ ਪਿੰਡ ਡੱਫਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਦਿੱਲੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਪਿੰਡ ਰੰਧਾਵਾ ਦੇ ਨੌਜਵਾਨ ਨਿਰਮਲ ਸਿੰਘ ਦੇ ਪਰਿਵਾਰ ਦੀ ਆਰਥਿਕ ਤੌਰ ਤੇ ਮੱਦਦ
ਕਰਦਿਆਂ ਸਿੱਖ ਯੂਥ ਐਡਮਿਟਨ ਅਤੇ ਐਡਮਿੰਟਨ ਦੀਆਂ ਸਮੂਹ ਸੰਗਤਾਂ ਵੱਲੋਂ 51,300 ਰੁਪਏ ਦੀ ਰਾਸ਼ੀ ਸ਼ਹੀਦ ਨਿਰਮਲ ਸਿੰਘ ਰੰਧਾਵਾ ਦੇ ਭਰਾ ਅਮਰੀਕ ਸਿੰਘ ਨੂੰ ਭਾਈ ਘਨਈਆ ਜੀ ਸੇਵਾ ਸਿਮਰਨ ਸੁਸਾਇਟੀ ਦੇ ਸੇਵਾਦਾਰ ਮਨਦੀਪ ਸਿੰਘ ਖਾਲਸਾ, ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ, ਕੈਪਟਨ ਲਛਮਣ ਸਿੰਘ ਰੰਧਾਵਾ ਦੀ ਹਾਜਰੀ ਵਿੱਚ ਭੇਂਟ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾਕਿ ਕਿਸਾਨੀ ਸੰਘਰਸ਼ ਵਿਚ ਜੋ ਨਿਰਮਲ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਉਸ ਦੀ ਸ਼ਹੀਦੀ ਅਜਾਈਂ ਨਹੀਂ ਜਾਵੇਗੀ ਅਤੇ ਕਿਸਾਨ ਬਹੁਤ ਜਲਦ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਵਾਪਸ ਪਰਤਣਗੇ। ਉਨਾਂ ਕਿਹਾ ਕਿ ਨਿਰਮਲ ਸਿੰਘ ਦਾ ਸ਼ਹੀਦ ਹੋਣਾ ਜਿੱਥੇ ਬਹੁਤ ਹੀ ਦੁਖਦਾਇਕ ਗੱਲ ਹੈ ਪਰ ਉੱਥੇ ਇਕ ਮਾਣ ਵਾਲੀ ਗੱਲ ਇਹ ਹੈ ਕਿ ਸ਼ਹੀਦ ਨਿਰਮਲ ਸਿੰਘ ਨੇ ਕਿਸਾਨੀ ਸੰਘਰਸ਼ ਵਿਚ ਅਪਣਾ ਵੱਡਮੁੱਲਾ ਯੋਗਦਾਨ ਪਾਉਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਹੈ।

Related posts

Leave a Reply