ਖਾਲਸਾ ਕਾਲਜੀਏਟ ਸੀਨੀ.ਸੈਕੰ.ਸਕੂਲ ਗੜ੍ਹਦੀਵਾਲਾ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਨੇ ਟਾਇਕਵਾਂਡੋ ਕੱਪ ਮੁਕਾਬਲੇ ‘ਚ ਗੋਲਡ ਮੈਡਲ ਕੀਤਾ ਹਾਸਲ


ਗੜ੍ਹਦੀਵਾਲਾ 24 ਫਰਵਰੀ (CHOUDHARY) : ਖ਼ਾਲਸਾ ਕਾਲਜੀਏਟ ਸੀਨੀ.ਸੈਕੰ.ਸਕੂਲ ਗੜ੍ਹਦੀਵਾਲਾ ਦੀ 10+1 ਵਿਦਿਆਰਥਣ ਸਿਮਰਨਪ੍ਰੀਤ ਕੌਰ ਨੇ ਪਟਿਆਲਾ ਟਾਇਕਵਾਂਡੋ ਇੰਸਟੀਚਿਊਟ ਵੱਲੋਂ ਕਰਵਾਏ ਪੰਜਾਬ ਟਾਇਕਵਾਂਡੋ ਕੱਪ 2021 ਮੁਕਾਬਲਿਆਂ ਵਿੱਚ ਗੋਲਡ ਮੈਡਲ ਹਾਸਲ ਕਰਕੇ ਖ਼ਾਲਸਾ ਕਾਲਜੀਏਟ ਸੀਨੀ.ਸੈਕੰ.ਸਕੂਲ ਗੜ੍ਹਦੀਵਾਲਾ ਦਾ ਨਾਮ ਰੋਸ਼ਨ ਕੀਤਾ।ਸਿਮਰਨਪ੍ਰੀਤ ਕੌਰ ਦੇ ਕੋਚ ਨੇ ਦੱਸਿਆ ਕਿ ਪਲੇਅ ਵੇਅ ਸੀਨੀ.ਸੈਕੰ. ਸਕੂਲ ਅੰਡਰ 17 ਵਰਗ ਦੇ ਇਹਨਾਂ ਮੁਕਾਬਲਿਆਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਸਮੁੱਚੇ ਤੌਰ ਤੇ ਦੂਜੇ ਸਥਾਨ ਤੇ ਰਿਹਾ ਹੈ।ਕਾਲਜ ਪਹੂੰਚਣ ਤੇ ਕਾਲਜ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਅਤੇ ਖ਼ਾਲਸਾ ਕਾਲਜੀਏਟ ਸੀਨੀ.ਸੈਕੰ. ਸਕੂਲ ਗੜ੍ਹਦੀਵਾਲਾ ਦੇ ਇੰਚਾਰਜ ਪ੍ਰੋ. ਅਰਚਨਾ ਠਾਕੁਰ ਨੇ ਸਿਮਰਨਪ੍ਰੀਤ ਕੌਰ ਅਤੇ ਉਸਦੇ ਕੋਚ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।

Related posts

Leave a Reply