ਗਾਇਕ ਸਾਗਰ ਕਾਠਾ ਦੇ ਗੀਤ “ਰੋਇਆ ਨਾ ਕਰ” ਨੂੰ ਕੀਤਾ ‘ ਲੋਕ ਅਰਪਨ ‘


ਗੁਰਦਾਸਪੁਰ 4 ਸ਼ਤੰਬਰ ( ਅਸ਼ਵਨੀ ) :- ਸਾਹਿਤ ਸਭਾ ਗੁਰਦਾਸਪੁਰ ਦੇ ਪ੍ਰੈੱਸ ਸਕੱਤਰ ਬੋਧ ਰਾਜ ਕੌਂਟਾ ਦੇ ਹੋਣਹਾਰ ਸਪੁੱਤਰ ਸਾਗਰ ਕਾਠਾ (ਚਮਨ ਲਾਲ ਗੁਰਦਾਸਪੁਰੀ ਦੇ ਲਾਡਲੇ ਸ਼ਾਗਿਰਦ) ਦਾ ਗੀਤ  ਅੰਬੇਦਕਰ ਭਵਨ ਗੁਰਦਾਸਪੁਰ ਵਿੱਚ ਸਭਾ ਵਲੋਂ ਕਰਵਾਏ ਛੋਟੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਰਲੀਜ਼ ਕੀਤਾ ਗਿਆ। ਜਿਸ ਨੂੰ ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਗੁਰਦਾਸਪੁਰ ਦੇ ਪ੍ਰਧਾਨ ਗੁਰਮੀਤ ਸਿੰਘ ਪਾਹੜਾ, ਤਰਕਸ਼ੀਲ ਸੁਸਾਇਟੀ ਪੰਜਾਬ ਦੀ ਗੁਰਦਾਸਪੁਰ ਿੲਕਾਈ ਦੇ ਪ੍ਰਧਾਨ ਤਰਲੋਚਨ ਸਿੰਘ ਲੱਖੋਵਾਲ, ਇੰਡੀਅਨ ਜਰਨਲਿਸਟ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਸੁਖਨਾਮ ਸਿੰਘ ਕਾਹਲੋਂ, ਇਪਟਾ ਗੁਰਦਾਸਪੁਰ ਦੇ ਵਿੱਤ ਸਕੱਤਰ ਬੂਟਾ ਰਾਮ ਆਜ਼ਾਦ ਅਤੇ ਸਰਬਜੀਤ ਸਿੰਘ ਸਰਪੰਚ ਪਿੰਡ ਕੌਂਟਾ ਦੇ ਸਾਂਝੇ ਪ੍ਰਧਾਨਗੀ ਮੰਡਲ ਤੇ ਆਧਾਰਿਤ ਇਸ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਉਭਰਦੇ ਨੋਜਵਾਨ ਕਲਾਕਾਰ ਦਾ ਗੀਤ “ਰੋਇਆ ਨਾ ਕਰ” ਨੂੰ ਲੋਕ ਅਰਪਣ ਕੀਤਾ ਗਿਆ ਜਿਸ ਦੇ ਲੇਖਕ ਕੁਮਾਰ ਸਾਗਰ  ਤੇ ਸੰਗੀਤ ਡੀ ਸਾਂਝ  ਨੇ ਦਿੱਤਾ ਹੈ। ਇਸ ਗੀਤ  ਨੂੰ ਮਿਊਜ਼ਿਕ ਦਿੱਤਾ ਹੈ । ਇਸ ਨੂੰ ਬੀ ਮਿਊਜ਼ਿਕ ਯੂ ਟਿਊਬ ਚੈਨਲ ਤੇ ਬੀਤੇ ਿਦਨ ਰਲੀਜ਼ ਕੀਤਾ ਗਿਆ ।ਇਸ ਮੌਕੇ ਤੇ ਸਾਹਿਤ ਸਭਾ ਗੁਰਦਾਸਪੁਰ ਦੇ ਪ੍ਰਧਾਨ ਜੇ ਪੀ ਸਿੰਘ ਖਰਲਾਂਵਾਲਾ, ਸ੍ਰੀ ਰਾਜ ਕੁਮਾਰ ਕੌਂਟਾ, ਸਟੇਟ ਅਵਾਰਡੀ ਗਾਇਕ ਮੰਗਲਦੀਪ, ਗੁਰਸ਼ਰਨ ਸਿੰਘ ਮਠਾੜੂ, ਬਲਵਿੰਦਰ ਕੁਮਾਰ ਖੋਜੇਪੁਰ, ਡਾਕਟਰ ਸੋਮ ਰਾਜ ਸ਼ਰਮਾ, ਇੰਡੀਅਨ ਜਰਨਲਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸੁਸ਼ੀਲ ਬਰਨਾਲਾ, ਏ ਪੀ ਸੀ ਨਿਊਜ਼ ਵਲੋਂ ਨਵਰਾਜ ਸਿੰਘ ਸੰਧੂ, ਬੰਟੀ, ਰਿੰਕੂ ਰਾਜਾ, ਬਲਵਿੰਦਰ ਸਿੰਘ ਬੀ  ਬੀ ਸੀ ਨਿਊਜ਼ ਕਨੇਡਾ, ਸਮਾਜ ਸੇਵਾ ਦਲ ਕਾਦੀਆ ਦੇ ਪ੍ਰਧਾਨ ਸਿੰਘ ਸਾਹਿਬ, ਸੰਸਾਰ ਅਲੀ ਮਿਊਜ਼ਿਕ ਮਾਸਟਰ, ਸਾਗਰ ਕਾਠਾ ਦੇ ਸ਼ਗਿਰਦ ਲਲਿਤ ਦਿਲਜਾਨ ਮੀਰਪੁਰ, ਨਵਜੋਤ ਸਿੰਘ ਬਲੱਗਣ, ਰੋਹਿਤ ਬੈਂਸ ਪਿੰਡ ਹੱਲਾ ਤੇ ਵਿਸ਼ਾਲ ਨੇ ਵੀ ਆਪਣੇ ਗੀਤਾਂ ਨਾਲ  ਹਾਜ਼ਰੀ ਲਵਾਈ ਤੇ ਕਵੀਆਂ ਨੇ  ਵੀ ਆਪਣੀ ਪ੍ਰਤਿਭਾ ਦਾ ਜੌਹਰ ਦਿਖਾਇਆ। ਪਾਹੜਾ ਤੇ ਲੱਖੋਵਾਲ ਨੇ ਕੌਂਟਾ ਪ੍ਰੀਵਾਰ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਨੌਜਵਾਨਾਂ ਵੱਲੋਂ ਅਕਸਰ ਪਿਆਰ ਮੁਹੱਬਤ ਦੇ ਗੀਤ ਗਾਏ ਜਾਂਦੇ ਹਨ। ਹੋਰ ਵਧੀਆ ਹੋਵੇ ਜੇ ਸਮਾਜਿਕ ਕੁਰੀਤੀਆਂ, ਅੰਧ-ਵਿਸ਼ਵਾਸ, ਵਹਿਮ-ਭਰਮ, ਨਸ਼ਿਆਂ ਨੂੰ ਰੋਕਣ, ਬੇਰੋਜ਼ਗਾਰੀ ਦੀ ਸਮੱਸਿਆ ਤੇ ਲੋਕਾਂ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਕਲਮ ਬੰਦ ਕਰਕੇ ਗਾਇਆ ਜਾਵੇ ਤਾਂ ਉਹ ਲੋਕ ਗੀਤ ਬਣ ਜਾਂਦੇ ਹਨ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਰਾ ਬਣ ਜਾਂਦੇ ਹਨ। ਉਨ੍ਹਾਂ ਵਾਰਿਸ ਸ਼ਾਹ ਦੀ ਹੀਰ, ਬਾਬਾ ਸ਼ੇਖ ਫਰੀਦ, ਬੁਲੇ ਸ਼ਾਹ, ਲਾਲ ਚੰਦ ਯਮਲਾ, ਸੰਤ ਰਾਮ ਉਦਾਸੀ, ਅਵਤਾਰ ਪਾਸ਼, ਤੇ ਜੈਮਲ ਸਿੰਘ ਪੱਡਾ ਦਾ ਵਿਸ਼ੇਸ਼ ਜ਼ਿਕਰ ਕੀਤਾ ਕਿ ਇਨ੍ਹਾਂ ਦੀਆਂ ਰਚਨਾਵਾਂ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੀਆਂ।

Related posts

Leave a Reply