ਸਿੰਘਲੈਂਡ ਸੁਸਾਇਟੀ ਨੇ ਫ਼ਤਿਹਪਾਲ ਸਿੰਘ ਦੇ ਇਲਾਜ਼ ਲਈ 20 ਹਜਾਰ ਰੁਪਏ ਦਿੱਤੀ ਆਰਥਿਕ ਮਦਦ


ਗੜ੍ਹਦੀਵਾਲਾ 5 ਅਗਸਤ (ਚੌਧਰੀ / ਯੋਗੇਸ਼ ਗੁਪਤਾ) : ਪ੍ਰਧਾਨ ਅਮ੍ਰਿਤਪਾਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਸਿੰਘਲੈਂਡ ਯੂ ਐਸ ਏ ਸੰਸਥਾ ਵਲੋਂ ਫਤਿਹਪਾਲ ਸਿੰਘ ਨਿਵਾਸੀ ਸੋਤਲਾ ਜਿਲਾ ਹੁਸ਼ਿਆਰਪੁਰ  ਦੇ ਇਲਾਜ ਲਈ 20 ਹਜਾਰ ਰੁਪਏ ਦੀ ਆਰਥਿਕ ਮੱਦਦ ਦਿੱਤੀ ਹੈ।ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਫਤਿਹਪਾਲ ਸਿੰਘ ਦੀ ਇੱਕ ਲੱਤ ਜੋ ਕਿ ਇਨਫੈਕਸ਼ਨ ਹੋਣ ਕਾਰਨ ਬਹੁਤ ਜਿਆਦਾ ਗਲ ਚੁੱਕੀ ਸੀ। ਜਿਨ੍ਹਾਂ ਦਾ ਇਲਾਜ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਖੇ ਚੱਲ ਰਿਹਾ ਹੈ। ਜਿਥੇ ਪਰਿਵਾਰ ਦਾ ਤਕਰੀਬਨ 5 ਲੱਖ ਰੁਪਏ ਖਰਚ ਹੋ ਚੁੱਕਾ ਹੈ। ਪਰਿਵਾਰ ਆਰਥਿਕ ਪੱਖੋਂ ਜਿਆਦਾ ਕਮਜੋਰ ਹੈ। ਪਰਿਵਾਰ ਦੇ ਹਲਾਤਾਂ ਨੂੰ ਦੇਖਦੇ ਹੋਏ ਸੰਸਥਾ ਦੇ ਮੈਂਬਰਾਂ ਨੇ ਘਰ ਪਹੁੰਚ ਕੇ ਪਰਿਵਾਰ ਨੂੰ 20 ਹਜਾਰ ਰੁਪਏ ਦੀ ਆਰਥਿਕ ਮੱਦਦ ਦਿੱਤੀ ਹੈ।ਇਸ ਮੌਕੇ ਨਵਦੀਪ ਸਿੰਘ, ਮਨਦੀਪ ਸਿੰਘ,ਸਿਮਰਨ ਸਿੰਘ  ਅਤੇ ਜਗਦੀਪ ਸਿੰਘ ਆਦਿ ਹਾਜ਼ਰ ਸਨ। 

Related posts

Leave a Reply