ਪੀ ਐਚ ਸੀ ਮੰਡ ਪੰਧੇਰ ਵਿਖੇ ਐਸ ਐਮ ਓ ਡਾ ਐਸ ਪੀ ਸਿੰਘ ਨੇ ਕੋਰੋਨਾ ਦਾ ਟੀਕਾ ਲਗਵਾਕੇ ਕੀਤੀ ਸ਼ੁਰੂਆਤ

(ਪੀ ਐਚ ਸੀ ਮੰਡ ਪੰਧੇਰ ਵਿਖੇ ਐਸ ਐਮ ਓ ਡਾ ਐਸ ਪੀ ਸਿੰਘ ਨੇ ਕੋਰੋਨਾ ਦਾ ਟੀਕਾ ਲਗਵਾਕੇ ਸ਼ੁਰੂਆਤ ਕਰਦੇ ਹੋਏ)

ਦਸੂਹਾ 22 ਜਨਵਰੀ (ਚੌਧਰੀ) :  ਸਿਵਲ ਸਰਜਨ ਹੁਸਿਆਰਪੁਰ ਡਾ.ਰਣਜੀਤ ਘੋਤੜਾ ਅਤੇ ਜਿਲਾ ਟੀਕਾਕਰਨ ਡਾ ਸੀਮਾ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪੀ ਐਚ ਸੀ ਮੰਡ ਪੰਧੇਰ ਵਿਖੇ ਕੋਰੋਨਾ ਦੇ ਟੀਕਾਕਰਨ ਦੀ ਸ਼ੁਰੂਆਤ ਐਸ ਐਮ ਓ ਡਾ ਐਸ ਪੀ ਸਿੰਘ ਨੇ ਕੋਰੋਨਾ ਦਾ ਟੀਕਾ ਲਗਵਾਕੇ ਕੀਤੀ ਸ਼ੁਰੂਆਤ ਕੀਤੀ ਗਈ। ਇਸ ਸਮੇਂ ਉਨ੍ਹਾਂ ਦੇ ਨਾਲ ਰਾਜੀਵ ਕੁਮਾਰ ਬੀ ਈ ਈ, ਰਾਜੀਵ ਰੋਮੀ, ਜਤਿੰਦਰ ਸਿੰਘ ਨੇ ਕੋਰੋਨਾ ਦਾ ਟੀਕਾ ਲਗਵਾਇਆ। ਇਸ ਮੌਕੇ ਡਾ ਐਸ ਪੀ ਸਿੰਘ ਨੇ ਦੱਸਿਆ ਕਿ ਇਹ ਟੀਕਾ ਬਿਲਕੁਲ ਸੁਰੱਖਿਅਤ ਹੈ ਅਤੇ ਇਸ ਨਾਲ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੈ।

(ਪੀ ਐਚ ਸੀ ਮੰਡ ਪੰਧੇਰ ਵਿਖੇ ਕੋਰੋਨਾ ਦਾ ਟੀਕਾ ਲਗਵਾਾਉਂਦੇ ਹੋੋਏ ਹੈਲਥ ਕਰਮਚਾਰੀ ਰਾਜੀਵ ਰੋਮੀ ਅਤੇ ਹੋਰ)

ਉਨ੍ਹਾਂ ਸਿਹਤ ਕਰਮਚਾਰੀਆਂ ਨੂੰ ਕਿਹਾ ਕਿ ਇਸ ਮੁਹਿੰਮ ਵਿਚ ਅਪਣਾ ਵੱਧ ਚੜ੍ਹ ਕੇ ਸਹਿਯੋਗ ਦੇਣ ਤਾਂ ਜੋ ਕੋਵਿਡ ਟੀਕਾਕਰਨ ਮੁਹਿਮ ਨੂੰ ਸਫਲ ਬਣਾ ਸਕੀਏ। ਇਸ ਸਮੇਂ ਡਾ ਦੀਪਕ, ਹੈਲਥ ਇੰਸਪੈਕਟਰ ਰਾਜੇਸ਼ ਕੁਮਾਰ, ਅਸ਼ੋਕ ਕੁਮਾਰ ਪ੍ਰੋਮਿਲਾ ਦੇਵੀ, ਮਨਿੰਦਰ ਕੌਰ ਭਾਰਜ, ਬਲਬੀਰ ਕੌਰ ਏ ਐਨ ਐਮ, ਪਰਵਿੰਦਰ ਸਿੰਘ ਮਲਹੋਤਰਾ ਆਦਿ ਹਾਜਰ ਸਨ। 

Related posts

Leave a Reply