ਸਨੈਚਿੰਗ ਕਰਨ ਵਾਲਾ ਚੜਿਆ ਪੁਲਿਸ ਦੇ ਹੱਥੇ


ਪਠਾਨਕੋਟ, 18 ਦਿਸੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ / ਅਵਿਨਾਸ਼) : ਬਿਤੀ ਦਿਨੀ ਮਿਸ਼ਨ ਰੋਡ ਤੇ ਹੋਈ ਸਨੈਚਿੰਗ ਦੀ ਵਾਰਦਾਤਾਂ ਨੁੰ ਅੰਜਾਮ ਦੇਨ ਵਾਲੇ ਨੂੰ ਕਾਬੂ ਕਰਨ ਦੀ ਜਾਨਕਾਰੀ ਡੀਐਸਪੀ ਸਿਟੀ ਰਜਿੰਦਰ ਮਨਹਾਸ, ਥਾਨਾ ਡੀਵੀਜਨ ਨੰਬਰ 1 ਦੇ ਮੁਖੀ ਪ੍ਰਮੋਦ ਕੁਮਾਰ ਵਲੋਂ ਦਿੱਤੀ ਗਈ।ਉਨਾਂ ਦਸਿਆ ਕਿ ਬੀਤੇ ਦਿਨੀ ਮਿਸ਼ਨ ਰੋਡ ਤੇ ਮੋਬਾਇਲ ਸਨੈਚਿੰਗ ਦੀ ਜੋ ਵਾਰਦਾਤ ਸਾਹਮਨੇ ਆਈ ਸੀ ਉਸ ਘਟਨਾ ਨੁੰ ਅੰਜਾਮ ਦੇਨ ਵਾਲੇ ਨੁੰ ਕਾਬੂ ਕਰ ਲਿਆ ਗਿਆ ਹੈ।ਮਿਸ਼ਨ ਰੋਡ ਤੇ ਆਈਓ ਬਲਵੀਰ ਸਿੰਘ ਦੀ ਅਗੁਵਾਈ ਹੇਠ ਨਾਕਾ ਲਗਾਇਆ ਹੋਇਆ ਸੀ ਇਸੇ ਦੌਰਾਨ ਜੱਦ ਇੱਕ ਮੋਟਰਸਾਇਕ ਤੇ ਆ ਰਹੇ ਨੋਜਵਾਨ ਨੁੰ ਰੋਕਿਆ ਗਿਆ ਤਾਂ ਉਸ ਕੋਲੇ ਮੋਟਰਸਾਇਕਲ ਦੇ ਦਸਤਾਵੇਜ ਨਾ ਮਿਲੇ ਅਤੇ ਪੁਛਗਿਛ ਕਰਨ ਮਗਰੋਂ ਉਸ ਕੋਲੋਂ ਚੋਰੀ ਦੇ ਤਿੰਨ ਮੋਬਾਇਲ ਮਿਲੇ।ਆਰੋਪੀ ਦੀ ਪਛਾਨ ਅਜੀਤ ਸਿੰਘ ਪੁਤਰ ਇੰਦਰਜੀਤ ਸਿੰਘ ਵਾਸੀ ਪਿੰਡ ਮੋੜ ਲਕਸ਼ਮੀ ਗਾਰਡਨ ਕਲੋਨੀ ਦੇ ਰੂਪ ਵਿੱਚ ਹੋਈ ਹੈ ਜੋ ਕਿ ਕਿਰਾਏ ਤੇ ਰਹਿੰਦਾ ਹੈ।ਆਰੋਪੀ ਦੇ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਗਈ ਹੈ।

Related posts

Leave a Reply