ROOP NAGAR: ਅਗੰਮਪੁਰ ਤੋਂ ਝੱਜ ਚੌਕ ਜਾਣ ਵਾਲੀ ਸਾਰੀ ਟ੍ਰੈਫਿਕ ਸੜਕ ਦੀ ਉਸਾਰੀ ਕਾਰਨ ਡਾਈਵਰਟ -DC ਸੋਨਾਲੀ ਗਿਰੀ

ਅਗੰਮਪੁਰ ਤੋਂ ਝੱਜ ਚੌਕ ਜਾਣ ਵਾਲੀ ਸਾਰੀ ਟ੍ਰੈਫਿਕ ਸੜਕ ਦੀ ਉਸਾਰੀ ਕਾਰਨ ਡਾਈਵਰਟ ਕੀਤੀ ਗਈ  
ਰੂਪਨਗਰ 25 ਫ਼ਰਵਰੀ :
ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ  ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਟੀ-ਪੁਆਇੰਟ ਅਗੰਮਪੁਰ ਤੋਂ ਝੱਜ ਚੌਕ ਜਾਣ ਵਾਲੀ ਸਾਰੀ ਟ੍ਰੈਫਿਕ ਨੂੰ ਵਾਇਆ ਮਹਿਰੋਲੀ ਡਾਇਵਰਟ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ ਜਦਕਿ  ਝੱਜ ਚੌਕ ਤੋਂ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੀ ਟ੍ਰੈਫਿਕ ਇੱਕ ਤਰਫਾ(One Way ਸਿਰਫ ਆਈ.ਟੀ.ਆਈ ਅਗੰਮਪੁਰ ਤੋਂ ਅਗੰਮਪੁਰ ਚੌਕ ਤੱਕ) ਤੱਕ ਚਲੇਗੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਗੜ੍ਹਸ਼ੰਕਰ (Section ODR-1,RD 0.00 to 8.57= 8.57 Km & MDR-55 RD 32.620-40.820= 8.20 Km,8.57+8.20=16.770 km) ਜਿਲ੍ਹਾ ਰੂਪਨਗਰ ਆਉਣ ਜਾਣ ਵਾਲੇ ਹੈਵੀ ਓਵਰਲੋਡ ਟਿੱਪਰਾਂ/ਭਾਰੀ ਵਾਹਨਾਂ ਦੇ ਚੱਲਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ  l
ਇਹ ਹੁਕਮ ਮਿਤੀ 22-02-2021 ਤੋਂ 22-03-2021 ਤੱਕ ਲਾਗੂ ਰਹੇਗਾ।
ਇਸ ਸੰਬੰਧੀ ਵਾਧੂ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ   ਹੋਲੇ ਮੁਹੱਲੇ ਦਾ ਇਤਿਹਾਸਕ ਤਿਉਹਾਰ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਿਤੀ 24-03-2021 ਤੋਂ ਮਿਤੀ 29-03-2021 ਤੱਕ ਮਨਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਲੱਖਾਂ ਦੀ ਤਾਦਾਦ ਵਿੱਚ ਦੇਸ਼-ਵਿਦੇਸ਼ ਤੋਂ ਸੰਗਤਾਂ ਮੱਥਾ ਟੇਕਣ ਆਉਂਦੀਆਂ ਹਨ। ਉਨ੍ਹਾਂ ਦੱਸਿਆ ਕਿ   ਸ੍ਰੀ ਅਨੰਦਪੁਰ ਸਾਹਿਬ ਤੋਂ ਗੜ੍ਹਸ਼ੰਕਰ (Section ODR-1,RD 0.00 to 8.57 8.57 Km & MDR-55 RD 32.620-40.820- 8.20 Km,8.57+8.20=16.770 km) ਸੜਕ ਦੀ ਉਸਾਰੀ/ਰਿਪੇਅਰ ਦਾ ਕੰਮ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ ਅਤੇ ਕੰਮ ਕਰ ਰਹੀ ਏਜੰਸੀ ਨੂੰ ਇਸ ਦਫਤਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮਿਤੀ:22-02-2021 ਤੋਂ ਲੈ ਕੇ ਮਿਤੀ 22-03-2021 ਤੱਕ ਸੜਕ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾਵੇ ਤਾਂ ਜੋ ਹੋਲਾ ਮੁਹੱਲਾ ਦੇ ਤਿਉਹਾਰ ਤੋਂ ਪਹਿਲਾਂ-ਪਹਿਲਾਂ ਇਸ ਸੜਕ ਨੂੰ ਹਰ ਪੱਖੋ ਆਵਾਜਾਈ ਯੋਗ ਬਣਾਇਆ ਜਾ ਸਕੇ । ਇਸ ਸੜਕ ਤੇ ਬਹੁਤ ਹੈਵੀ ਟਰੈਫਿਕ ਦੀ ਆਵਾਜਾਈ ਹੋਣ ਕਰਕੇ ਸੜਕ ਤੇ ਕੰਮ ਕਰ ਰਹੀ ਲੇਬਰ ਅਤੇ ਮਸ਼ੀਨਰੀ ਆਦਿ ਨਾਲ ਕਿਸੇ ਵੀ ਸਮੇਂ ਵੀ ਕੋਈ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਸੜਕ ਤੇ ਹੈਵੀ ਓਵਰਲੋਡ ਟਿੱਪਰ ਭਾਰੀ ਵਹੀਕਲ ਚੱਲਣ ਤੇ ਲੋਕ ਹਿੱਤ ਵਿੱਚ ਪਾਬੰਦੀ ਲਗਾਉਣੀ ਜਰੂਰੀ ਸਮਝੀ ਜਾਂਦੀ ਹੈ।

 
 

Related posts

Leave a Reply