ਜ਼ਿਲੇ ਦੇ ਸਮੂਹ ਪੋਲਿੰਗ ਬੂਥਾਂ ’ਤੇ ਈ- ਐਪਿਕ ਡਾਊਨਲੋਡ ਕਰਨ ਲਈ 6 ਅਤੇ 7 ਮਾਰਚ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ : ਅਮਿਤ ਕੁਮਾਰ ਪੰਚਾਲ

ਜ਼ਿਲੇ ਦੇ ਸਮੂਹ ਪੋਲਿੰਗ ਬੂਥਾਂ ’ਤੇ ਈ- ਐਪਿਕ ਡਾਊਨਲੋਡ ਕਰਨ ਲਈ 6 ਅਤੇ 7 ਮਾਰਚ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ : ਅਮਿਤ ਕੁਮਾਰ ਪੰਚਾਲ
-ਵਧੀਕ ਜ਼ਿਲਾ ਚੋਣ ਅਫ਼ਸਰ ਨੇ ਜ਼ਿਲੇ ਦੇ ਸਮੂਹ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਨੂੰ ਕੈਂਪ ਲਗਾਉਣ ਦੇ ਦਿੱਤੇ ਨਿਰਦੇਸ਼
ਹੁਸ਼ਿਆਰਪੁਰ, 02 ਮਾਰਚ :
ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲਾ ਚੋਣ ਅਫ਼ਸਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਹਿਤਾਂ ਅਨੁਸਾਰ ਈ- ਐਪਿਕ ਕਾਰਡ ਡਾਊਨਲੋਡ ਕਰਨ ਲਈ ਜ਼ਿਲੇ ਵਿੱਚ ਦੋ ਰੋਜਾ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਤਹਿਤ ਰਜਿਸਟਰਡ ਵੋਟਰ ਆਪਣਾ ਈ- ਐਪਿਕ ਆਪਣੇ ਪੋਲਿੰਗ ਬੂਥਾਂ ’ਤੇ ਜਾ ਕੇ ਡਾਊਨਲੋਡ ਕਰਵਾ ਸਕਦੇ ਹਨ।

ਇਸ ਸਬੰਧ ਵਿੱਚ ਉਨਾਂ ਜ਼ਿਲੇ ਦੇ ਸਮੂਹ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜਿਨਾਂ ਵੋਟਰਾਂ ਨੇ ਈ- ਐਪਿਕ ਅਜੇ ਤੱਕ ਡਾਊਨਲੋਡ ਨਹੀਂ ਕੀਤੇ ਹਨ, ਉਨਾਂ ਦੇ ਈ-ਐਪਿਕ ਡਾਊਨਲੋਡ ਕਰਨ ਦੇ ਲਈ 6 ਅਤੇ 7 ਮਾਰਚ ਨੂੰ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾ ਕੇ ਈ- ਐਪਿਕ ਕਾਰਡ ਡਾਊਨਲੋਡ ਕੀਤੇ ਜਾਣ।
ਅਮਿਤ ਕੁਮਾਰ ਪੰਚਾਲ ਨੇ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣੇ ਅਧੀਨ ਆਉਂਦੇ ਸਮੂਹ ਬੂਥ ਲੈਵਲ ਅਧਿਕਾਰੀਆਂ ਨੂੰ ਹਦਾਇਤ ਕਰਨ ਕਿ ਉਹ ਉਕਤ ਤਾਰੀਕਾਂ ਨੂੰ  ਪਹਿਲਾਂ ਤੋਂ ਭੇਜੀ ਗਈ ਸੂਚੀ ਜਿਸ ਵਿੱਚ ਵੋਟਰਾਂ ਦੇ ਮੋਬਾਇਲ ਨੰਬਰ ਦਰਜ ਹਨ ਦੇ 100 ਫੀਸਦੀ ਈ-ਐਪਿਕ ਡਾਊਨਲੋਡ ਕਰਵਾਉਣ। ਉਨਾ ਕਿਹਾ ਕਿ ਇਸ ਤਾਰੀਕਾਂ ਨੂੰ ਸੁਪਰਵਾਈਜਰਾਂ ਰਾਹੀਂ ਬੂਥ ਲੈਵਲ ਅਧਿਕਾਰੀਆਂ ਦਾ ਪੋਲਿੰਗ ਬੂਥਾਂ ’ਤੇ ਹਾਜਰ ਰਹਿਣਾ ਯਕੀਨੀ ਬਣਾਇਆ ਜਾਵੇ। ਉਨਾਂ ਅਪੀਲ ਕਰਦਿਆਂ ਕਿਹਾ ਕਿ ਸਾਰੇ ਰਜਿਸਟਰਡ ਵੋਟਰ ਜਿਨਾਂ ਦਾ ਮੋਬਾਇਲ ਯੂਨੀਕ ਹੈ ਆਪਣੇ ਈ- ਐਪਿਕ ਡਾਊਨਲੋਡ ਕਰ ਸਕਦੇ ਹਨ।

Related posts

Leave a Reply