ਜਿਲਾ ਪ੍ਰਸਾਸਨ ਵੱਲੋਂ ਹਿੰਦੂ ਕਾਰਪੋਰੇਟਿਵ ਬੈਂਕ ਲਈ ਕੀਤੀ ਵਿਸ਼ੇਸ ਕਮੇਟੀ ਗਠਿਤ

ਗਠਿਤ ਕਮੇਟੀ ਵੱਲੋਂ ਬੈਂਕ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ ਮੀਟਿੰਗ

ਕਮੇਟੀ ਨੇ ਲਿਆ ਫੈਂਸਲਾ ਜਿਨਾਂ ਲੋਕਾਂ ਵੱਲੋਂ ਬੈਂਕ ਨੂੰ ਕਰਜਾ ਰਾਸ਼ੀ ਵਾਪਿਸ ਨਹੀਂ ਕੀਤੀ ਜਾ ਰਹੀ ਉਨ੍ਹਾਂ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਅਰੰਭ

ਪਠਾਨਕੋਟ, 29  ਅਕਤੂਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਹਿੰਦੂ ਕੋਆਰਪੋਰੇਟਿਵ ਬੈਂਕ ਦੇ ਮਸਲਿਆਂ ਦੇ ਹੱਲ ਲਈ ਬਣਾਈ ਵਿਸ਼ੇਸ ਕਮੇਟੀ ਵੱਲੋਂ ਹਿੰਦੂ ਕੋਆਰਪੋਰੇਟਿਵ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਇੱਕ ਵਿਸ਼ੇਸ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਦੀ ਪ੍ਰਧਾਨਗੀ ਕਮੇਟੀ ਚੇਅਰਮੈਨ ਸ. ਬਲਵਿੰਦਰ ਸਿੰਘ ਡਿਪਟੀ ਰਜਿਸਟ੍ਰਾਰ ਕੋਆਰਪੋਰੇਟਿਵ ਸੋਸਾਇਟੀ ਪਠਾਨਕੋਟ ਦੀ ਨੇ ਕੀਤੀ।

ਜਿਕਰਯੋਗ ਹੈ ਕਿ ਹਿੰਦੂ ਕੋਪਰੇਟਿਵ ਬੈਂਕ ਦੀ ਲੋਨ ਰਿਕਵਰੀ ਅਤੇ ਬੈਂਕ ਉਪਭੋਗਤਾਵਾਂ ਦੀਆਂ ਸਮੱਸਿਆਵਾਂ ਨੂੰ ਦੇਖਦਿਆਂ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਵਿਸ਼ੇਸ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ਵਿੱਚ ਬਲਵਿੰਦਰ ਸਿੰਘ ਡਿਪਟੀ ਰਜਿਸਟ੍ਰਾਰ ਕੋਆਰਪੋਰੇਟਿਵ ਸੋਸਾਇਟੀ ਪਠਾਨਕੋਟ ਨੂੰ ਚੇਅਰਮੈਨ ਅਤੇ ਸੁਨੀਲ ਕਾਟਲ ਸਹਾਇਕ ਰਜਿਸਟ੍ਰਾਰ ਕੋਆਰਪੋਰੇਟਿਵ ਸੋਸਾਇਟੀ ਪਠਾਨਕੋਟ, ਮਾਨਵ ਸਿੰਘ ਸਹਾਇਕ ਰਜਿਸਟ੍ਰਾਰ ਕੋਆਰਪੋਰੇਟਿਵ ਸੋਸਾਇਟੀ ਧਾਰਕਲਾਂ , ਰੋਸ਼ਨ ਆਡਿੱਟ ਇੰਸਪੈਕਟਰ ਕਾਰਪੋਰੇਟਿਵ ਸੋਸਾਇਟੀ ਪਠਾਨਕੋਟ ਆਦਿ ਹਾਜ਼ਰ ਸਨ।

ਮੀਟਿੰਗ ਦੋਰਾਨ ਕਮੇਟੀ ਚੇਅਰਮੈਨ ਸ. ਬਲਵਿੰਦਰ ਸਿੰਘ ਡਿਪਟੀ ਰਜਿਸਟ੍ਰਾਰ ਕੋਆਰਪੋਰੇਟਿਵ ਸੋਸਾਇਟੀ ਪਠਾਨਕੋਟ ਨੇ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਦੇ ਆਦੇਸਾਂ ਅਨੁਸਾਰ ਬਣਾਈ ਕਮੇਟੀ ਵੱਲੋਂ ਕਾਰਵਾਈ ਸੁਰੂ ਕੀਤੀ ਗਈ ਹੈ । ਉਨਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਵੱਲੋਂ ਬੈਂਕ ਤੋਂ ਕਰਜਾ ਲਿਆ ਹੈ ਅਤੇ ਵਾਪਿਸ ਨਹੀਂ ਕੀਤਾ ਜਾ ਰਿਹਾ ਉਨ੍ਹਾਂ ਤੇ ਵੀ ਅਗਲੀ ਕਾਰਵਾਈ ਸੁਰੂ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਜਿਵੈ ਕੂਝ ਦਿਨ ਪਹਿਲਾਂ ਹੀ ਇੱਕ ਪਾਰਟੀ ਜਿਸ ਵੱਲੋਂ ਵੱਡੀ ਰਕਮ ਲੋਨ ਵਜੋਂ ਲਈ ਸੀ ਉਨ੍ਹਾਂ ਵੱਲੋਂ ਕਰੀਬ 40 ਲੱਖ ਰੁਪਏ ਬੈਂਕ ਨੂੰ ਵਾਪਿਸ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋਂ ਜਾਂਚ ਦੋਰਾਨ ਜਿਨ੍ਹਾਂ ਅਧਿਕਾਰੀਆਂ ਵੱਲੋਂ ਬਿਨਾਂ ਜਾਂਚ ਪੜਤਾਲ ਕੀਤਿਆਂ ਲੋਨ ਪਾਸ ਕੀਤਾ ਗਿਆ ਹੈ ਉਨਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ।

ਉਨਾਂ ਕਿਹਾ ਕਿ ਜਿਲਾ ਪ੍ਰਸਾਸਨ ਦਾ ਇੱਕ ਹੀ ਉਦੇਸ ਹੈ ਕਿ ਬੈਂਕ ਨੂੰ ਫਿਰ ਤੋਂ ਚੰਗੀ ਹਾਲਤ ਵਿੱਚ ਲਿਆ ਕੇ ਚਲਾਇਆ ਜਾ ਸਕੇ ਅਤੇ ਜਿਨ੍ਹਾਂ ਉਪਭੋਗਤਾਵਾਂ ਦੀ ਰਕਮ ਬੈਂਕ ਵਿੱਚ ਹੈ ਅਤੇ ਨਹੀਂ ਮਿਲ ਰਹੀ ਉਨ੍ਹਾਂ ਨੂੰ ਵੀ ਰਕਮ ਵਾਪਸ ਕੀਤੀ ਜਾਵੇ। ਮੀਟਿੰਗ ਦੋਰਾਨ ਜਿਲਾ ਪਠਾਨਕੋਟ ਵਿੱਚ ਹਿੰਦੂ ਕਾਰਪੋਰੇਟਿਵ ਬੈਂਕ ਦੀਆਂ ਸਾਰੀਆਂ ਸਾਖਾਵਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਿਕਵਰੀ ਲਈ ਟਾਰਗਿਟ ਨਿਰਧਾਰਤ ਕੀਤੇ ਗਏ ਹਨ ਕਿ ਉਹ ਨਿਰਧਾਰਤ ਸਮੇਂ ਅੰਦਰ ਨਿਰਧਾਰਤ ਰਾਸ਼ੀ ਰਿਕਵਰ ਕਰਨਗੇ।

Related posts

Leave a Reply