ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੰਗੋਤਾ ਵਿਖੇ ਆਯੋਜਿਤ ਵਿਸ਼ੇਸ਼ ਪ੍ਰੋਗਰਾਮ,ਪੰਜਾਬ ਸਰਕਾਰ ਦੇ ਭੇਜੇ 91 ਸਮਾਰਟ ਫੋਨ ਵਿਦਿਆਰਥੀਆਂ ਨੂੰ ਵੰਡੇ


ਪਠਨਕੋਟ 5 ਜਨਵਰੀ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ, ਅਵਿਨਾਸ਼ ਚੀਫ ਰਿਪੋਰਟਰ ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੰਗੋਤਾ ਵਿਖੇ ਵਿਸ਼ੇਸ਼ ਸਮਾਗਮ ਪ੍ਰਿੰਸੀਪਲ ਤਾਜ ਸਿੰਘ ਦੀ ਪ੍ਰਧਾਨਗੀ ਹੇਠ  ਕੀਤਾ ਗਿਆ ।ਇਸ ਸਮਾਰੋਹ ਵਿੱਚ ਕਾਂਗਰਸੀ ਆਗੂ ਭਾਨੂ ਪ੍ਰਤਾਪ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਕਾਂਗਰਸ ਨੇਤਾ ਭਾਨੂ ਪ੍ਰਤਾਪ ਨੇ ਸਕੂਲ ਦੇ 91 ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਭੇਜੇ ਸਮਾਰਟ ਫੋਨ ਵੰਡੇ। ਉਨ੍ਹਾਂ ਵਿਦਿਆਰਥੀਆ ਨੂੰ ਦਿੱਤੇ ਸਮਾਰਟਫੋਨ ਨੂੰ ਸਹੀ ਤਰ੍ਹਾਂ ਪੜ੍ਹਨ ਅਤੇ ਵਰਤਣ ਲਈ ਪ੍ਰੇਰਿਤ.ਕੀਤਾ। ਉਨ੍ਹਾਂ ਕਿਹਾ ਕਿ ਇਹ ਫੋਨ ਵਿਦਿਆਰਥੀਆਂ ਦੇ ਆਨਲਾਈਨ  ਅਧਿਐਨ ਵਿੱਚ ਮਦਦਗਾਰ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰ ਰਹੀ ਹੈ।ਇਸ ਮੌਕੇ ਕਾਂਗਰਸ ਘੱਟ ਗਿਣਤੀ ਸੈੱਲ ਦੇ ਚੇਅਰਮੈਨ ਅਲਾਦੀਨ ਮਲਿਕ, ਯੂਥ ਕਾਂਗਰਸ ਦੇ ਆਗੂ ਪੰਮੀ ਪਠਾਨੀਆ, ਐਸਐਚਓ ਧਾਰ ਕਲਾਂ ਇੰਸਪੈਕਟਰ ਪਰਮਜੀਤ ਕੁਮਾਰ, ਚੌਂਕੀ ਇੰਚਾਰਜ ਸਹਾਇਕ ਸਬ ਇੰਸਪੈਕਟਰ ਦਿਲਬਾਗ ਸਿੰਘ , ਸਮਾਜ ਸੇਵਕ ਸ਼ਾਮ ਸਿੰਘ ਤੋਂ ਇਲਾਵਾ ਲੈਕਚਰਾਰ ਮੁਨੀਸ਼, ਲੈਕਚਰਾਰ ਮਨੋਜ, ਲੈਕਚਰਾਰ ਰਵਿੰਦਰ, ਲੈਕਚਰਾਰ ਨੀਰਜ, ਮਿਸਤਰੀ ਰੋਮਿਕਾ ਤੋਂ ਇਲਾਵਾ ਸਕੂਲ ਦਾ ਹੋਰ ਸਟਾਫ ਵੀ ਮੌਜੂਦ ਸੀ।

Related posts

Leave a Reply