ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਖੇਤੀਬਾੜੀ ਕਾਨੂੰਨ 2020 ਵਿਸ਼ੇ ਤੇ ਹੋਈ ਭਾਸ਼ਣ ਪ੍ਰਤੀਯੋਗਤਾ


ਗੜ੍ਹਦੀਵਾਲਾ 9 ਦਸੰਬਰ (ਚੌਧਰੀ) : ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਰਾਜਨੀਤਿਕ ਵਿਭਾਗ ਵਲੋਂ ਨਵੇਂ ਖੇਤੀਬਾੜੀ ਕਾਨੂੰਨ 2020 ਉੱਪਰ ਭਾਸ਼ਣ ਪ੍ਰਤੀਯੋਗਤਾ ਕਰਾਈ ਗਈ। ਵਿਭਾਗ ਦੇ ਮੁੱਖੀ ਪ੍ਰੋ. ਜਗਦੀਪ ਕੁਮਾਰ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਖੇਤੀਬਾੜੀ ਕਾਨੁੰਨ ਦੇ ਸਬੰਧ ਵਿੱਚ ਕਿਸਾਨਾਂ ਵਲੋਂ ਇਸਦਾ ਬਹੁਤ ਤਿੱਖਾ ਵਿਰੋਧ ਹੋ ਰਿਹਾ ਹੈ ਅਤੇ ਉਹਨਾਂ ਨੇ ਕਈ ਦਿਨਾਂ ਤੋਂ ਦਿੱਲੀ ਵਿੱਚ ਧਰਨਾ ਵੀ ਲਗਾਇਆ ਹੋਇਆ ਹੈ। ਇਸ ਭੱਖਦੇ ਮਸਲੇ ਤੇ ਰਾਜਨੀਤਿਕ ਸਾਸਤਰ ਦੇ ਵਿਦਿਆਰਥੀਆਂ ਵਲੋਂ ਭਾਸ਼ਣ ਪ੍ਰਤੀਯੋਗਤਾ ਕੀਤੀ ਗਈ।ਉਹਨਾਂ ਨੇ ਖੇਤੀਬਾੜੀ ਕਾਨੂੰਨ ਉੱਪਰ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ।

ਲੱਗਭਗ ਸਾਰੇ ਵਿਦਿਆਰਥੀਆ ਵਲੋਂ ਕਾਨੂੰਨ ਕਿਸਾਨਾਂ ਦੇ ਵਿਰੁੱਧ ਦਸਿਆ ਗਿਆ ਅਤੇ ਤਿੰਨੇ ਕਾਨੂੰਨਾਂ ਦੀ ਕਮੀਆ ਨੂੰ ਦੱਸਿਆ ਗਿਆ। ਇਹਨਾਂ ਮੁਕਾਬਲਿਆਂ ਵਿਚੋਂ ਵਿਦਿਆਰਥੀ ਅਮਿਤ ਕੁਮਾਰ ਪਹਿਲਾ ਅਤੇ ਦੂਜੇ ਨੰਬਰ ਤੇ ਵਿਦਿਆਰਥੀ ਸੁਖਪ੍ਰੀਤ ਕੌਰ ਅਤੇ ਤੀਸਰੇ ਨੰਬਰ ਤੇ ਵਿਦਿਆਰਥਣ ਪ੍ਰਭਲੀਨ ਕੌਰ ਰਹੀ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਉੱਪਲ਼ ਅਤੇ ਪ੍ਰੋ. ਅਰਚਨਾ ਠਾਕੁਰ ਵੀ ਮੌਜੂਦ ਸਨ।

Related posts

Leave a Reply