BIG NEWS: ਸਪਾਈਸ ਜੈੱਟ ਵੱਲੋਂ ਦੋਆਬਾ ਵਾਸੀਆਂ ਨੂੰ ਦੀਵਾਲੀ ਦਾ ਤੋਹਫਾ, ਆਦਮਪੁਰ ਤੋਂ ਮੁੰਬਈ ਲਈ ਸਿੱਧੀ ਨਵੀਂ ਉਡਾਣ ਸ਼ੁਰੂ

ਜਲੰਧਰ : ਸਪਾਈਸ ਜੈੱਟ ਵੱਲੋਂ ਦੁਆਬੇ ਦੇ ਵਾਸੀਆਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਗਿਆ ਹੈ।  ਸਪਾਈਸ ਜੈੱਟ ਨੇ ਆਦਮਪੁਰ ਤੋਂ ਮੁੰਬਈ ਲਈ ਸਿੱਧੀ ਨਵੀਂ ਉਡਾਣ ਸ਼ੁਰੂ ਕੀਤੀ ਹੈ, ਜੋ ਰੋਜ਼ਾਨਾ ਮੁੰਬਈ ਲਈ ਰਵਾਨਾ ਹੋਵੇਗੀ. ਸਪਾਈਸ ਜੈੱਟ ਦਾ ਮੁੰਬਈ ਤੋਂ ਉਡਾਣ ਨੰਬਰ ਐਸ.ਜੀ. 2402 ਸਵੇਰੇ 10.50 ਵਜੇ ਚੱਲੇਗੀ ਅਤੇ ਆਦਮਪੁਰ ਏਅਰਪੋਰਟ ਤੇ ਦੁਪਹਿਰ 1.35 ਵਜੇ ਪਹੁੰਚੇਗੀ।

ਅੱਧੇ ਘੰਟੇ ਬਾਅਦ, ਐਸ.ਜੀ. ਫਲਾਈਟ 2402 ਦੁਪਹਿਰ 2.05 ਤੋਂ ਚੱਲੇਗੀ ਅਤੇ ਸ਼ਾਮ 5.25 ਵਜੇ ਮੁੰਬਈ ਪਹੁੰਚੇਗੀ। ਇਹ ਉਡਾਣ 25 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਦਕਿ ਆਨਲਾਈਨ ਬੁਕਿੰਗ ਸ਼ੁਰੂ ਹੋ ਗਈ ਹੈ.

ਆਦਮਪੁਰ ਏਅਰਪੋਰਟ ਤੋਂ ਦਿੱਲੀ ਲਈ ਸਪਾਈਸ ਜੈੱਟ ਦੀ ਉਡਾਣ 20 ਨਵੰਬਰ ਤੋਂ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ, ਜਦੋਂ ਕਿ ਜੈਪੁਰ ਲਈ ਉਡਾਣ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਦਿੱਲੀ ਲਈ ਉਡਾਣ ਦਾ ਸਮਾਂ ਹਫਤੇ ਵਿਚ 3 ਦਿਨ, ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨਿਰਧਾਰਤ ਕੀਤਾ ਗਿਆ ਹੈ.

Related posts

Leave a Reply