9 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਅਰਗੋਵਾਲ ਵਿਖੇ ਬਣੇਗਾ ਖੇਡ ਸਟੇਡੀਅਮ : ਗਿਲਜੀਆਂ

ਵਿਧਾਇਕ ਹਲਕਾ ਉੜਮੁੜ ਸੰਗਤ ਸਿੰਘ ਗਿਲਜੀਆਂ ਨੇ ਖੇਡ ਸਟੇਡੀਅਮ ਦਾ ਰੱਖਿਆ ਨੀਂਹ ਪੱਥਰ

ਗੜਦੀਵਾਲਾ 2 ਅਕਤੂੂਬਰ (ਚੌਧਰੀ) : ਮਿਸਨ ਤੰਦਰੁਸਤ ਪੰਜਾਬ ਤਹਿਤ ਰਾਸਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਮੋਕੇ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਪੂਰੇ ਪੰਜਾਬ ਅੰਦਰ ਆਨ ਲਾਈਨ ਸਿਸਟਮ ਰਾਹੀ 750 ਪੇਂਡੂ ਖੇਡ ਸਟੇਡੀਅਮਾਂ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਹਲਕਾ ਟਾਂਡਾ ਦੇ ਪਿੰਡ ਅਰਗੋਵਾਲ ਵਿਖੇ ਐਮ ਐਲ ਏ ਸੰਗਤ ਸਿੰਘ ਗਿਲਜੀਆ ਵਲੋਂ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਮੂਹ ਇਕੱਠ ਨੂੰ ਸੰਬੋਧਨ ਕਰਦਿਆਂ ਸ.ਗਿਲਜੀਆ ਨੇ ਕਿਹਾ ਕਿ ਇਸ ਸਟੇਡੀਅਮ ਤੇ 9 ਲੱਖ ਰੁਪਏ ਖਰਚਾ ਆਵੇਗਾ।ਇਹ ਸਾਰਾ ਖਰਚਾ ਮਨਰੇਗਾ ਸਕੀਮ ਅਧੀਨ ਖਰਚਿਆ ਜਾਵੇਗਾ। ਇਸ ਮੌਕੇ ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਸਮੁਹ ਪੰਚਾਇਤ ਮੈਬਰ ,ਬੀ ਡੀ ਓ ਪ੍ਰਦੀਪ ਸਾਰਦਾ,ਐਸ ਐਚ ਓ ਬਲਬਿੰਦਰ ਪਾਲ,ਕੇਵਲ ਕ੍ਰਿਸਨ,ਮਨਜੀਤ ਸਿੰਘ ,ਮੋਹਿਤ ਕੁਮਾਰ ਏ ਪੀਓ ,ਰਕੇਸ ਕੁਮਾਰ ਜੇ ਈ ,ਹਰਦੀਪ ਸਿੰਘ ਜੀਆਰ ਐਸ ,ਆਦਿ ਹਾਜਰ ਸਨ।

Related posts

Leave a Reply