ਸਿਹਤਮੰਦ ਸਮਾਜ ਦੀ ਸਿਰਜਨਾ ਵਿਚ ਸਹਾਈ ਹੋਣਗੇ ਪਿੰਡਾਂ ਅੰਦਰ ਉਸਾਰੇ ਜਾ ਰਹੇ ਗਏ ਖੇਡ ਸਟੇਡੀਅਮ

ਜ਼ਿਲੇ ਦੇ ਵੱਖ-ਵੱਖ ਪਿੰਡਾਂ ਅੰਦਰ 71 ਖੇਡ ਸਟੇਡੀਅਮ ਉਸਾਰੀ  ਅਧੀਨ

ਗੁਰਦਾਸਪੁਰ,22 ਅਗਸਤ (ਅਸ਼ਵਨੀ) : ਮਗਨਰੇਗਾ ਸਕੀਮ  ਤਹਿਤ ਪਿੰਡਾਂ ਅੰਦਰ ਉਸਾਰੇ ਗਏ ਖੇਡ ਸਟੇਡੀਆਂ ਸਿਹਤਮੰਦ ਸਮਾਜ ਦੀ ਸਿਰਜਨਾ ਵਿਚ ਸਹਾਈ ਹੋਣਗੇ ਅਤੇ ਨੌਜਵਾਨ ਸ਼ਕਤੀ ਸੂਬੇ ਅਤੇ ਦੇਸ ਦੇ ਵਿਕਾਸ ਵਿਚ ਉਸਾਰੂ ਭੂਮਿਕਾ ਨਿਭਾਏਗੀ।ਪੇਂਡੂ ਵਿਕਾਸ ਅਤੇ  ਪੰਚਾਇਤ ਵਿਭਾਗ ਵਲੋਂ  ਜ਼ਿਲੇ ਅੰਦਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵੱਖ-ਵੱਖ ਵਿਕਾਸ ਕਾਰਜ ਪ੍ਰਗਤੀ ਅਧੀਨ ਹਨ ਤੇ ਇਸ ਨਾਲ ਜਿਥੇ  ਪਿੰਡਾਂ ਦਾ ਵਿਕਾਸ ਹੋ ਰਿਹਾ ਹੈ, ਉਸ ਦੇ ਨਾਲ ਲੋਕਾਂ ਨੂੰ ਰੁਜਗਾਰ ਵੀ  ਮੁਹੱਈਆ ਹੋ ਰਿਹਾ ਹੈ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਦੀ ਅਗਵਾਈ ਹੇਠ ‘ਮਗਨਰੇਗਾ’ ਤਹਿਤ ਪਿੰਡਾਂ ਦੇ ਚਹੁਪੱਖੀ ਵਿਕਾਸ ਲਈ ਕਰਵਾਏ ਜਾ ਰਹੇ ਕੰਮਾਂ, ਸਬੰਧੀ ਜਾਣਕਾਰੀ ਦਿੰਦਿਆਂ ਸ.ਬਲਰਾਜ ਸਿੰਘ ਵਧੀਕ ਡਿਪਟੀ  ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਜ਼ਿਲੇ ਵਿਚ ਵੱਖ-ਵੱਖ ਪਿੰਡਾਂ  ਅੰਦਰ 71 ਖੇਡ ਸਟੇਡੀਅਮ ਉਸਾਰੀ ਅਧੀਨ ਹਨ।
 
ਪਿੰਡ ਦੀਆਂ ਪੰਚਾਇਤਾਂ ਵਲੋਂ ਉਸਾਰੇ ਜਾ ਰਹੇ ਇਨਾਂ ਖੇਡ ਸਟੇਡੀਅਮ ਨਾਲ ਨੌਜਵਾਨਾਂ ਨੂੰ ਖੇਡਣ ਵੱਲ ਉਤਸ਼ਾਹਿਤ ਕਰਨ ਵਿਚ ਵੱਡੀ ਮਦਦ ਮਿਲੇਗੀ ਅਤੇ ਨੌਜਵਾਨ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣਗੇ। ਪਿੰਡ ਫੈਜੂਉੱਲਾ ਚੱਕ ਵਿਖੇ ਬਣ ਰਹੇ ਖੇਡ ਸਟੇਡੀਅਮ ਸਬੰਧੀ ਬੀ.ਡੀ.ਪੀ.ਓ ਧਾਰੀਵਾਲ ਨੇ ਦੱਸਿਆ ਕਿ ਪੰਚਾਇਤ ਵਲੋਂ ਖੇਡ ਸਟੇਡੀਅਮ ਉਸਾਰੀ ਦੇ ਕੰਮ ਤੇਜਗਤੀ ਨਾਲ ਕਰਵਾਏ ਜਾ ਰਹੇ ਹਨ ਅਤੇ ਮਗਨਰੇਗਾ ਤਹਿਤ ਕਰਵਾਏ ਜਾ ਰਹੇ ਵਿਕਾਸ ਕੰਮਾਂ ਤੋਂ

Related posts

Leave a Reply