LATEST: ਜ਼ਿਲ੍ਹਾ ਪੁਲਿਸ ਵਲੋਂ 31,68,950 ਲੱਖ ਰੁਪਏ ਬਰਾਮਦ : ਐਸ.ਐਸ.ਪੀ ਨਵਜੋਤ ਸਿੰਘ ਮਾਹਲ

ਜ਼ਿਲ੍ਹਾ ਪੁਲਿਸ ਵਲੋਂ 31,68,950 ਲੱਖ ਰੁਪਏ ਬਰਾਮਦ : ਐਸ.ਐਸ.ਪੀ ਨਵਜੋਤ ਸਿੰਘ ਮਾਹਲ
ਆਮਦਨ ਕਰ ਵਿਭਾਗ ਵਲੋਂ ਪੜਤਾਲ ਜਾਰੀ
ਹੁਸ਼ਿਆਰਪੁਰ, 13 ਅਗਸਤ (ਆਦੇਸ਼ ) :
ਜ਼ਿਲ੍ਹਾ ਪੁਲਿਸ ਮੁੱਖੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਦਸੂਹਾ ਪੁਲਿਸ ਨੇ ਇਕ ਬੱਸ ਦੀ ਚੈÎਕਿੰਗ ਦੌਰਾਨ 31,68,950 ਰੁਪਏ ਬਰਾਮਦ ਕੀਤੇ ਹਨ। ਐਸ.ਐਸ.ਪੀ ਨਵਜੋਤ ਸਿਘ ਮਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਐਸ.ਪੀ ਦਸੂਹਾ ਅਨਿਲ ਕੁਮਾਰ ਭਨੋਟ ਅਤੇ ਥਾਣਾ ਦਸੂਹਾ ਦੇ ਐਸ.ਐਚ.ਓ ਗੁਰਦੇਵ ਵਲੋਂ ਕਸਬਾ ਉਚੀ ਬੱਸੀ ਵ੍ਹੀਕਲਾਂ ਦੀ ਚੈਕਿੰਗ ਦੌਰਾਨ ਇਹ ਭਾਰਤੀ ਕਰੰਸੀ ਬਰਾਮਦ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਚੈÎਕਿੰਗ ਦੌਰਾਨ ਪਠਾਨਕੋਟ ਤੋਂ ਜਲੰਧਰ ਜਾ ਰਹੀ ਪਨਬੱਸ ਵਿੱਚ ਸਵਾਰ ਸੁਖਵਿੰਦਰ ਪੁੱਤਰ ਨੰਦ ਲਾਲ ਵਾਸੀ ਕਬੀਰ ਚੌਕ ਪਠਾਨਕੋਟ ਦੇ ਬੈਗ ਦੀ ਤਲਾਸ਼ੀ ’ਤੇ ਉਕਤ ਰਕਮ ਦੇ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਮੁਢਲੀ ਪੁਛਗਿੱਛ ਦੌਰਾਨ ਸੁਖਵਿੰਦਰ ਨੇ ਦੱਸਿਆ ਕਿ ਉਹ ਪਠਾਨਕੋਟ ਵਿਖੇ ਜਿਊਲਰੀ ਦੀ ਦੁਕਾਨ ’ਤੇ ਕੰਮ ਕਰਦਾ ਹੈ ਅਤੇ ਜਲੰਧਰ ਜਾ ਰਿਹਾ ਸੀ। ਸੁਖਵਿੰਦਰ ਬਰਾਮਦ ਕੀਤੀ ਰਕਮ ਬਾਰੇ ਕੋਈ ਦਸਤਾਵੇਜ ਪੇਸ਼ ਨਹੀਂ ਕਰ ਸਕਿਆ। ਉਨ੍ਹਾਂ ਦੱਸਿਆ ਕਿ ਇਨਕਮ ਟੈਕਸ ਵਿਭਾਗ ਵਲੋਂ ਅੱਗੇ ਪੜਤਾਲ ਕੀਤੀ ਜਾ ਰਹੀ ਹੈ।

Related posts

Leave a Reply