# SSP HOSHIARPUR AMNEET : : ਹੁਸ਼ਿਆਰਪੁਰ ਪੁਲਿਸ ਨੂੰ ਇਕ ਹੋਰ ਵੱਡੀ ਸਫ਼ਲਤਾ, ਰਾਜਨ ਅਗਵਾ ਮਾਮਲੇ ਚ ਰੇਕੀ ਕਾਰਨ ਵਾਲਾ ਮਾਸਟਰਮਾਇੰਡ ਕਾਬੂ

SSP HOSHIARPUR AMNEET : : ਹੁਸ਼ਿਆਰਪੁਰ ਪੁਲਿਸ ਨੂੰ ਇਕ ਹੋਰ ਵੱਡੀ ਸਫ਼ਲਤਾ, ਰਾਜਨ ਅਗਵਾ ਮਾਮਲੇ ਚ ਰੇਕੀ ਕਾਰਨ ਵਾਲਾ ਮਾਸਟਰਮਾਇੰਡ ਕਾਬੂ
ਹੁਸ਼ਿਆਰਪੁਰ (ਆਦੇਸ਼,  ਢਿੱਲੋਂ )
ਬੀਤੇ ਦਿਨੀਂ ਹੁਸ਼ਿਆਰਪੁਰ ਚ ਫਲਾਂ ਦੇ ਵਪਾਰੀ ਦੇ ਬੇਟੇ ਰਾਜਨ ਨੂੰ ਅਗਵਾ ਕਰ ਲਿਆ ਗਿਆ ਸੀ।  ਪੁਲਿਸ ਦੇ ਦਬਾਅ ਹੇਠ ਦੋਸ਼ੀਆਂ ਨੇ ਰਾਜਨ ਨੂੰ ਛੱਡ ਦਿੱਤਾ ਸੀ।  ਸੀਨੀਅਰ ਪੁਲਿਸ ਕਪਤਾਨ ਅਮਨੀਤ ਕੋਂਡਲ ਦੇ ਨਿਰਦੇਸ਼ਾਂ ਤੇ ਐਸ ਪੀ ਰਵਿੰਦਰਪਾਲ ਸਿੰਘ ਸੰਧੂ  ਨੇ ਸਖ਼ਤ ਪ੍ਰਬੰਧਾਂ ਹੇਠ ਰਾਜਾਂ ਨੂੰ ਸਹੀ ਸਲਾਮਤ ਉਸਦੇ ਘਰ ਪਹੁੰਚ ਦਿੱਤਾ ਸੀ। ਇਸ ਦੌਰਾਨ ਓਹਨਾ ਤੋਂ ਅਲਾਵਾ ਐੱਸ ਪੀ ਗੜ੍ਹਸ਼ੰਕਰ ਤੁਸ਼ਾਰ ਗੁਪਤਾ ਵੀ ਸਨ। 

ਸੀਨੀਅਰ ਪੁਲਿਸ ਕਪਤਾਨ ਅਮਨੀਤ
ਇਸ ਸਬੰਧੀ ਅੱਜ ਸੀਨੀਅਰ ਪੁਲਿਸ ਕਪਤਾਨ ਅਮਨੀਤ ਕੋਂਡਲ , ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਮੁਕੱਦਮੇ ਦੀ ਤਫਤੀਸ਼ ਨੂੰ ਅੱਗੇ ਤੋਂ ਜਾਰੀ ਰੱਖਦਿਆ ਹੋਇਆ ਸ੍ਰੀ ਰਵਿੰਦਰ ਪਾਲ ਸਿੰਘ ਸੰਧੂ, ਪੀ.ਪੀ.ਐਸ.,ਪੁਲਿਸ ਕਪਤਾਨ, ਤਫਤੀਸ਼ ਹੁਸ਼ਿਆਰਪੁਰ, ਸ਼੍ਰੀ ਪਰਵੇਸ਼ ਚੋਪੜਾ, ਪੀ.ਪੀ.ਐਸ., ਡੀ.ਐਸ.ਪੀ., ਸਿਟੀ, ਇੰਸਪੈਕਟਰ ਸ਼ਿਵ ਕੁਮਾਰ,ਇੰਚਾਰਜ, ਸੀ.ਆਈ.ਏ., ਇੰਸਪੈਕਟਰ ਕਰਨੈਲ ਸਿੰਘ, ਮੁੱਖ ਅਫਸਰ ਥਾਣਾ ਮਾਡਲ ਟਾਉਣ ਅਤੇ ਐਸ.ਆਈ. ਦੇਸ ਰਾਜ, ਮੁੱਖਅਫਸਰ ਥਾਣਾ ਮੇਹਟੀਆਣਾ ਦੀ ਟੀਮ ਨੂੰ ਉਸ ਵੇਲੇ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਹੋਈ.

ਇਸ ਮੁਕੱਦਮਾ ਵਿੱਚ ਲੋੜੀਂਦੇ ਇੱਕ ਹੋਰ ਦੋਸ਼ੀ ਜਗਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਮੁਖਲਿਆਣਾ ਥਾਣਾ ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ, ਜਿਸ ਵਲੋਂਇਸ ਘਟਨਾ ਦੀ ਸਾਜਿਸ਼ ਰਚੀ ਗਈ ਸੀ.

ਅਤੇ ਦੋਸ਼ੀਆਂ ਨਾਲ ਮਿਲ ਕੇ ਘਟਨਾ ਵਾਲੀ ਜਗ੍ਹਾ ਬਾਰੇ ਰੈਕੀ ਕਰਵਾਈ ਸੀ, ਨੂੰ ਅੱਜਮਿਤੀ 23.09.21 ਨੂੰ ਨਜਦੀਕ ਮੇਹਟੀਆਣਾ ਤੋਂ ਗ੍ਰਿਫ਼ਤਾਰਕਰ ਲਿਆ ਗਿਆ ਹੈ ਅਤੇ ਇਸ ਦੋਸ਼ੀ ਵਲੋਂ ਜਿਸ White Swift
Car No. PB08-cv-5038 ਵਿੱਚ ਰੈਕੀ ਕਰਵਾਈ ਗਈ ਸੀ ਉਸ ਗੱਡੀ ਨੂੰ ਵੀ ਬਾਮਦ ਕਰ ਲਿਆ ਗਿਆ ਹੈ। ਮੁਕੱਦਮੇ ਦੀ
ਤਫਤੀਸ਼ ਜਾਰੀ ਹੈ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ ।

Related posts

Leave a Reply