BREAKING: ਚੋਣਾਂ ਤੋਂ 48 ਘੰਟੇ ਪਹਿਲਾਂ ਕਿਸੇ ਵੀ ਵਿਅਕਤੀ ਨੂੰ ਲਾਇਸੈਂਸੀ ਅਸਲਾ ਨਾਲ ਲੈ ਕੇ ਚੱਲਣ ਦੀ ਅਨੁਮਤੀ ਨਹੀਂ- ਐਸਐਸਪੀ ਖੁਰਾਣਾ

ਚੋਣਾਂ ਤੋਂ 48 ਘੰਟੇ ਪਹਿਲਾਂ ਕਿਸੇ ਵੀ ਵਿਅਕਤੀ ਨੂੰ ਆਪਣਾ ਲਾਇਸੈਂਸੀ ਅਸਲਾ ਆਪਣੇ ਨਾਲ ਲੈ ਕੇ ਚੱਲਣ ਦੀ ਅਨੁਮਤੀ ਨਹੀਂ- ਐਸਐਸਪੀ ਖੁਰਾਣਾ
ਪਠਾਨਕੋਟ, 12 ਫਰਵਰੀ 2021 ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ   )
:– ਮਿਉਂਸੀਪਲ ਚੋਣਾਂ–2021 ਜ਼ਿਲ੍ਹਾ ਪਠਾਨਕੋਟ ਦੀ ਮਿਉਂਸੀਪਲ ਕਾਰਪੋਰੇਸ਼ਨ ਪਠਾਨਕੋਟ ਅਤੇ ਮਿਉਂਸੀਪਲ ਕੌਂਸਲ ਸੁਜਾਨਪੁਰ ਵਿਖੇ 14 ਫਰਵਰੀ, 2021 ਨੂੰ ਹੋ ਰਹੀਆਂ ਹਨ। ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਚੋਣਾਂ ਤੋਂ 48 ਘੰਟੇ ਪਹਿਲਾਂ ਕਿਸੇ ਵੀ ਵਿਅਕਤੀ ਨੂੰ ਆਪਣਾ ਲਾਇਸੈਂਸੀ ਅਸਲਾ ਆਪਣੇ ਨਾਲ ਲੈ ਕੇ ਚੱਲਣ ਦੀ ਅਨੁਮਤੀ ਨਹੀਂ ਹੈ।
ਇਹ ਜਾਣਕਾਰੀ ਸ. ਗੁਲਨੀਤ ਸਿੰਘ ਖੁਰਾਣਾ ਐਸ.ਐਸ.ਪੀ. ਪਠਾਨਕੋਟ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਬਾਹਰਲੇ ਜ਼ਿਲ੍ਹਿਆਂ ਜਾਂ ਬਾਹਰਲੀ ਸਟੇਟ ਤੋਂ ਆਏ ਵਿਅਕਤੀਆਂ ਆਦਿ ਨੂੰ ਵੀ ਚੋਣਾਂ ਤੋਂ 48 ਘੰਟੇ ਪਹਿਲਾਂ ਮਿਉਂਸੀਪਲ ਕਾਰਪੋਰੇਸ਼ਨ ਪਠਾਨਕੋਟ ਅਤੇ ਮਿਉਂਸੀਪਲ ਕੌਂਸਲ ਸੁਜਾਨਪੁਰ ਵਿਖੇ ਠਹਿਰਣ ਦੀ ਅਨੁਮਤੀ ਨਹੀਂ ਹੈ। ਇਸ ਲਈ ਆਮ ਜਨਤਾ ਨੂੰ ਬੇਨਤੀ ਹੈ ਕਿ ਉਹ ਚੋਣਾਂ ਤੋਂ 48 ਘੰਟੇ ਪਹਿਲਾਂ ਆਪਣਾ ਲਾਇਸੈਂਸੀ ਅਸਲਾ ਨਾਲ ਲੈ  ਕੇ ਘਰ ਤੋਂ ਬਾਹਰ ਨਾਂ ਨਿਕਲਣ ਅਤੇ ਜੋ ਵਿਅਕਤੀ ਬਾਹਰਲੇ ਜ਼ਿਲ੍ਹਿਆਂ ਜਾਂ ਰਾਜਾਂ ਤੋਂ ਚੋਣ ਪ੍ਰਚਾਰ ਲਈ ਆਏ ਹਨ ਉਹ ਚੋਣਾਂ ਤੋਂ 48 ਘੰਟੇ ਪਹਿਲਾਂ  ਵਾਪਿਸ ਚੱਲੇ ਜਾਣ। 

Related posts

Leave a Reply