#SSP_HOSHIARPUR : ਪੁਲਿਸ ਵੱਲੋ ਚੋਰੀਆ ਦੀਆ ਵਾਰਦਾਤਾਂ ਕਰਨ ਵਾਲਾ ਛਾਤਰ ਚੋਰ ਗ੍ਰਿਫਤਾਰ

 ਪੁਲਿਸ ਵੱਲੋ ਚੋਰੀਆ ਦੀਆ ਵਾਰਦਾਤਾ ਕਰਨ ਵਾਲਾ ਛਾਤਰ ਚੋਰ 
ਗ੍ਰਿਫਤਾਰ

ਹੁਸਿਆਰਪੁਰ (CDT NEWS) ਐਸਐੱਸਪੀ  ਸੁਰਿੰਦਰਾ ਲਾਂਬਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ
ਹੁਸਿਆਰਪੁਰ   ਦੇ ਦਸ਼ਾ ਨਿਰਦੇਸ਼ਾ ਤੇ ਸ਼੍ਰੀ ਸਰਬਜੀਤ ਸਿੰਘ ਐਸ.ਪੀ ਇੰਨਵੈਸੀਗੇਸ਼ਨ ਹੁਸਿਆਰਪੁਰ ਅਤੇ
ਸੀ ਕੁਲਵਿੰਦਰ ਸਿੰਘ ਵਿਰਕ ਡੀ.ਐਸ.ਪੀ ਮੁਕੇਰੀਆਂ ਜੀ ਦੀਆ ਹਦਾਇਤਾ ਮੁਤਾਬਿਕ ਐਸ.ਆਈ ਜੋਗਿੰਦਰ
ਸਿੰਘ ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਪੀ.ਓ ਨੂੰ ਗ੍ਰਿਫਤਾਰ ਕਰਨ ਵਿੱਚ ਚਲਾਈ ਸਪੈਸ਼ਲ ਮੁਹਿੰਮ
ਤਹਿਤ ਮਿਤੀ 15.01.2024 ਨੂੰ ਐਸ.ਆਈ ਦਲਜੀਤ ਸਿੰਘ ਵਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਚੋਰੀ ਦੇ
ਮੁਕਦਮੇ ਵਿੱਚ ਲੋੜੀਦਾ ਅਤੇ ਚੋਰੀ ਦੇ ਕੇਸਾ ਵਿੱਚ ਰਾਜੂ ਉਰਫ ਘੋਲੂ ਪੁੱਤਰ ਪਾਲ ਵਾਸੀ ਕ੍ਰਿਸ਼ਨਾ ਮੰਦਰ
ਸੈਲਾ ਖੁਰਦ ਥਾਣਾ ਮਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਆਰੋਪੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ
ਜਾਵੇਗੀ।

ਆਰੋਪੀ ਰਾਜੂ ਉਰਫ ਘੋਲੂ ਦੇ ਖਿਲਾਫ ਪਹਿਲਾ ਦਰਜ ਮੁਕੱਦਮੇ

ਮੁਕੱਦਮਾ ਨੰਬਰ 29 ਮਿਤੀ 01.03.2021 ਜੁਰਮ 454,380,411 ਭ.ਦ.ਸ ਥਾਣਾ ਮੁਕੇਰੀਆ
ਮੁਕੱਦਮਾ ਨੰਬਰ 125 ਮਿਤੀ 25.06.202। ਜੁਰਮ 454,380,411 ਭ.ਦ.ਸ ਥਾਣਾ ਮੁਕੇਰੀਆਂ
ਮੁਕੱਦਮਾ ਨੰਬਰ 36 ਮਿਤੀ 27.03.2020 ਜੁਰਮ 380,457,411 ਭ.ਦ.ਸ ਥਾਣਾ ਮਾਹਿਲਪੁਰ

Related posts

Leave a Reply