#SSP_KULWANT_HEER : ਹੁਸ਼ਿਆਰਪੁਰ ਪੁਲਿਸ ਨੂੰ ਵੱਡੀ ਸਫਲਤਾ, ਦਸੂਹਾ ਪੁਜਾਰੀ ਦਾ ਕਾਤਲ 24 ਘੰਟਿਆਂ ਚ ਗ੍ਰਿਫਤਾਰ November 12, 2021November 12, 2021 Adesh Parminder Singh SSP_KULWANT_HEER : ਹੁਸ਼ਿਆਰਪੁਰ ਪੁਲਿਸ ਨੂੰ ਵੱਡੀ ਸਫਲਤਾ, ਦਸੂਹਾ ਪੁਜਾਰੀ ਦਾ ਕਾਤਲ 24 ਘੰਟਿਆਂ ਚ ਗ੍ਰਿਫਤਾਰਦਸੂਹਾ / ਹੁਸ਼ਿਆਰਪੁਰ (ਆਦੇਸ਼ ) : ਮਿੱਟੀ ਖੁਹੀ ਮੰਦਰ ਦਸੂਹਾ ਵਿੱਚ ਰਹਿੰਦੇ ਪੁਜਾਰੀ ਦਾ ਕਤਲ ਕਰਨ ਦੇ ਮਾਮਲੇ ਚ ਕਾਤਲ ਨੂੰ ਪੁਲਿਸ ਨੇ 24 ਘੰਟਿਆਂ ਵਿੱਚ ਹੀ ਗ੍ਰਿਫ਼ਤਾਰ ਕਰ ਲਿਆ ਹੈ। ਉਹ ਆਪਣੇ ਪਰਿਵਾਰ ਨਾਲ ਮੰਦਰ ਵਿੱਚ ਰਹਿੰਦਾ ਸੀ। ਜਦੋਂ ਪੁਜਾਰੀ ਮੰਦਰ ਦਾ ਗੇਟ ਬੰਦ ਕਰਨ ਲਈ ਆਇਆ ਤਾਂ ਉਸ ਨੂੰ ਪੁਜਾਰੀ ਅਤੇ ਗੇਟ ‘ਤੇ ਮੌਜੂਦ ਵਿਅਕਤੀ ਨੇ ਦੋ ਵਾਰ ਚਾਕੂ ਮਾਰ ਕੇ ਪੁਜਾਰੀ ਦੀ ਹੱਤਿਆ ਕਰ ਦਿੱਤੀ।ਇਲਾਕਾ ਨਿਵਾਸੀਆਂ ਅਨੁਸਾਰ ਕਾਤਲ ਬੀਤੇ ਦਿਨ ਮੰਦਰ ‘ਚ ਇਸ਼ਨਾਨ ਕਰਨ, ਕੱਪੜੇ ਧੋਣ ਅਤੇ ਆਰਾਮ ਕਰਨ ਆਇਆ ਸੀ ਅਤੇ ਦਿਨ ਭਰ ਮੰਦਰ ‘ਚ ਘੁੰਮਦਾ ਰਿਹਾ। ਪੁਜਾਰੀ ਦੀ ਪਤਨੀ ਰਾਣੂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10 ਵਜੇ ਇਕ ਵਿਅਕਤੀ ਖੁੱਲ੍ਹੇ ਗੇਟ ਨੂੰ ਖੜਕਾਉਣ ਲੱਗਾ ਤਾਂ ਉਸ ਦਾ ਪਤੀ ਗੇਟ ਵੱਲ ਗਿਆ ਤਾਂ ਉਸ ਵਿਅਕਤੀ ਨੇ ਉਸ ਕੋਲੋਂ ਰੋਟੀ ਮੰਗੀ ਤਾਂ ਪੰਡਤ ਨੇ ਕਿਹਾ ਕਿ ਹੁਣ ਰਾਤ ਹੋ ਗਈ ਹੈ। ਜਦੋਂ ਉਸ ਦਾ ਪਤੀ ਗੇਟ ਬੰਦ ਕਰਨ ਲੱਗਾ ਤਾਂ ਉਸ ਨੇ ਉਸ ‘ਤੇ ਚਾਕੂ ਨਾਲ ਵਾਰ ਕਰ ਦਿੱਤਾ। ਸੂਤਰਾਂ ਮੁਤਾਬਕ ਜ਼ਖਮੀ ਪੰਡਤ ਨੇ ਚਾਕੂ ਲੱਗਣ ਉਪਰੰਤ ਵਿਅਕਤੀ ਦਾ ਪਿੱਛਾ ਕੀਤਾ ਪਰ ਉਹ ਮੌਕੇ ਤੋਂ ਫਰਾਰ ਹੋ ਗਿਆ। ਪੰਡਿਤ ਦੀਆਂ ਚੀਕਾਂ ਸੁਣ ਕੇ ਲੋਕਾਂ ਨੇ ਉਸ ਨੂੰ ਜ਼ਮੀਨ ‘ਤੇ ਪਿਆ ਦੇਖਿਆ ਤਾਂ ਇਲਾਕਾ ਵਾਸੀਆਂ ਨੇ ਉਸ ਨੂੰ ਇਲਾਜ ਲਈਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦੀ ਰਸਤੇ ‘ਚ ਹੀ ਮੌਤ ਹੋ ਗਈ। ਮ੍ਰਿਤਕ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ।ਦਸੂਹਾ ਚ ਪ੍ਰੈਸ ਕਾਨਫਰੰਸ ਵਿੱਚ ਸੀਨੀਅਰ ਪੁਲੀਸ ਕਪਤਾਨ ਕੁਲਵੰਤ ਸਿੰਘ ਹੀਰ ਨੇ ਦੱਸਿਆ ਕਿ ਮੁਲਜ਼ਮਸੁਰਿੰਦਰ ਕੁਮਾਰ ਉਰਫ਼ ਸ਼ਿੰਦਾ ਪੁੱਤਰ ਸ਼ੰਕਰ ਦਾਸ ਵਾਸੀ ਪੁਰਾਣਾ ਮੁਲਾਜ਼ਮ ਮੁਹੱਲਾ ਦਯਾਨੰਦ ਮਾਡਲ ਸਕੂਲ ਰਾਫਾ ਮੁਹੱਲਾ ਵਾਸੀ ਦਸੂਹਾ ਵਾਸੀ ਪਿੰਡ ਬੋਪਰਾਏ ਨੂੰ ਦਸੂਹਾ ਦੇ ਵੱਖ-ਵੱਖ ਹਿੱਸਿਆਂ ਵਿੱਚ ਛਾਪਾਮਾਰੀ ਕੀਤੀ ਗਈ । ਵਿਸ਼ੇਸ਼ ਟੀਮਾਂ ਦੇ ਯਤਨਾਂ ਸਦਕਾ ਇਹ ਗ੍ਰਿਫ਼ਤਾਰੀ ਕੀਤੀ ਗਈ।ਕਤਲ ਮਾਮੂਲੀ ਝਗੜੇ ਨੂੰ ਲੈ ਕੇ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਤਲ ਕਰਨ ਦੀ ਗੱਲ ਕਬੂਲੀ ਹੈ। ਓਹਨਾ ਕਿਹਾ ਕਿ ਮੁਕੱਦਮਾ ਧਾਰਾ 302 ਤਹਿਤ ਮਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...