#SSP_MALIK : Operation CASO :: 12 NDPS cases registered, 13 arrested in Hoshiarpur

Operation CASO-12 NDPS cases registered, 13 arrested in Hoshiarpur 

 
 
Extensive searches carried  out, will continue in future too: SSP Sandeep Kumar Malik
 
Says Drug paddlers be dealt with  heavy hand, Already freeze property worth over Rs. 20 crore 
 
Hoshiarpur, March 1 (CDT NEWS):- On the directives of Chief Minister Bhagwant Singh Mann and DGP Gaurav Yadav to launch crackdown against the drugs, the district police under Cordon & Search Operation (CASO) carried out searches in drug hotspots following which 12 FIRs under NDPS act were registered with the arrest of 12 accused and one proclaimed offender. 
 
Giving further information on operation, SSP Sandeep Kumar Malik said the search operation was being carried by multiple teams of several police station under the supervision of ADGP Naresh Arora (Human Rights). 
The SSP l said the police had adopted stringent measures to keep tab on the drug peddlers and smugglers. He added that the district police had focussed on drug hotspots areas.
 
SSP said as many as 12 FIRs were registered under NDPS act, while 12 accused involved in drug smuggling and one proclaimed offender were arrested. ‘Police have recovered 20gm of heroin, 255 gram of drug powder, 1417 habit forming drug tablets and Rs 5,500 of drug money,” he added
 
Malik also pointed out that in the past months, the district police had freezed properties worth over Rs 20 crore acquired by drug smugglers through drug money. He said the drug peddlers and smugglers would be dealt with heavy hand in near future as well. 
 
ਹੁਸ਼ਿਆਰਪੁਰ ’ਚ ਓਪਰੇਸ਼ਨ ਕਾਸੋ ਦੌਰਾਨ 12 ਮਾਮਲੇ ਦਰਜ, 13 ਮੁਲਜ਼ਮ ਗ੍ਰਿਫਤਾਰ
 
‘ਯੁੱਧ ਨਸ਼ਿਆਂ ਵਿਰੁੱਧ’ ਭਵਿੱਖ ‘ਚ ਵੀ ਸਰਚ ਜਾਰੀ ਰਹੇਗੀ, ਨਸ਼ਾ ਸਮਗਲਰਾਂ ਨੂੰ ਸਖਤੀ ਨਾਲ ਨਜਿੱਠਿਆ ਜਾਵੇਗਾ : ਸੰਦੀਪ ਕੁਮਾਰ ਮਲਿਕ
 
ਏ.ਡੀ.ਜੀ.ਪੀ. ਨਰੇਸ਼ ਅਰੋੜਾ ਦੀ ਨਿਗਰਾਨੀ ‘ਚ ਚੱਲਿਆ ਕਾਸੋ ਓਪਰੇਸ਼ਨ 
 
ਹੁਸ਼ਿਆਰਪੁਰ, 1 ਮਾਰਚ (CDT NEWS):  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਗੌਰਵ ਯਾਦਵ ਦੇ ਨਿਰਦੇਸ਼ਾ ’ਤੇ ਸੂਬੇ ਭਰ ਵਿਚ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਚਲਾਏ ਗਏ ਓਪਰੇਸ਼ਨ ਕਾਸੋ ਅਧੀਨ ਹੁਸ਼ਿਆਰਪੁਰ ਪੁਲਿਸ ਵੱਲੋਂ ਐਨ.ਡੀ.ਪੀ. ਐਸ. ਐਕਟ ਤਹਿਤ 12 ਮਾਮਲੇ ਦਰਜ ਕਰਕੇ 12 ਮੁਲਜ਼ਮਾਂ ਅਤੇ ਇੱਕ ਭਗੌੜਾ ਗ੍ਰਿਫਤਾਰ ਕੀਤਾ ਗਿਆ। 
 
ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਓਪਰੇਸ਼ਨ ਕਾਸੋ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਿਟੀ ਤੋਂ ਸ਼ੁਰਆਤ ਕਰਕੇ ਜਿਲੇ ਦੇ ਵੱਖ-ਵੱਖ ਖੇਤਰਾਂ ਵਿਚ ਪੁਲਿਸ ਟੀਮਾਂ ਵੱਲੋਂ ਸਰਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਮੁੱਚਾ ਓਪਰੇਸ਼ਨ ਏ.ਡੀ.ਜੀ.ਪੀ. (ਮਨੁੱਖੀ ਅਧਿਕਾਰ) ਨਰੇਸ਼ ਅਰੋੜਾ ਦੀ ਨਿਗਰਾਨੀ ਹੇਠ ਹੋਇਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਨਸ਼ਾ ਸਮਗਲਰਾਂ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਪੂਰੀ ਸਖਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਦੀ ਰੋਕਥਾਮ ਲਈ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਵੇਚਣ ਵਾਲੇ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਲਈ ਨਸ਼ਿਆਂ ਦੇ ਹੋਟਸਪੋਟ ਖੇਤਰਾਂ  ਵਿਚ ਵਿਸ਼ੇਸ਼ ਸਰਚ ਕੀਤੀ ਗਈ।  ਉਨ੍ਹਾਂ ਦੱਸਿਆ ਕਿ ਐਨ.ਡੀ.ਪੀ.ਸੀ. ਐਕਟ ਤਹਿਤ ਨਸ਼ਾ ਵੇਚਣ ਵਾਲੇ ਦੋਸ਼ੀਆਂ ਖਿਲਾਫ 12 ਮੁਕੱਦਮੇ ਦਰਜ ਕਰਕੇ 12 ਦੋਸ਼ੀਆਂ ਅਤੇ 01 ਪੀ.ਓ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ 20 ਗ੍ਰਾਮ ਹੀਰੋਇਨ, 255 ਗ੍ਰਾਮ ਨਸ਼ੀਲਾ ਪਾਊਡਰ, 1417 ਨਸ਼ੀਲੀਆਂ ਗੋਲੀਆਂ ਅਤੇ 5500 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। 
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਪੁਲਿਸ ਵਲੋਂ ਪਿਛਲੇ ਸਮਿਆਂ ਦੌਰਾਨ ਨਸ਼ਾ ਸਮਗਲਰਾਂ ਦੀ ਨਸ਼ੇ ਵੇਚ ਕੇ ਬਣਾਈ ਗਈ 20 ਕਰੋੜ ਰੁਪਏ ਤੋਂ ਵੱਧ ਦੀ ਨਾਜਾਇਜ਼ ਜਾਇਦਾਦ ਨੂੰ ਫਰੀਜ਼ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਨਸ਼ਿਆਂ ਦੇ ਸੋਦਾਗਰਾਂ ਖਿਲਾਫ਼ ਪੂਰੀ ਸਖਤੀ ਵਰਤਦਿਆਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 
 
 
 
5234
8700

Related posts

Leave a Reply