#SSP_PATHAKOT : ਇੰਸਪੈਕਟਰ ਅਨਿਲ ਨੂੰ ਡਿਊਟੀ ਦੌਰਾਨ ਅਣਗਹਿਲੀ ਵਰਤਣ ਤੇ ਸਸਪੈਂਡ, ਇੰਸਪੈਕਟਰ ਦਵਿੰਦਰ ਪ੍ਰਸ਼ਾਦ ਨੂੰ ਥਾਣਾ ਸੁਜਾਨਪੁਰ ਦਾ ਨਵਾ ਮੁੱਖ ਅਫ਼ਸਰ ਲਗਾਇਆ

ਡਿਊਟੀ ਪ੍ਰਤੀ ਲਾਪਰਵਾਹੀ ਖਿਲਾਫ਼ ਐਸਐਸਪੀ ਪਠਾਨਕੋਟ ਦਾ ਵੱਡਾ ਐਕਸ਼ਨ

 

ਪਠਾਨਕੋਟ (ਰਾਜਿੰਦਰ ਰਾਜਨ ਬਿਊਰੋ ) ਪੁਲਿਸ ਲਾਈਨ ਵਿਚ ਮੌਜੂਦ ਮਹਿਕਮਾ ਐਨਆਈਏ ਤੋ ਵਾਪਿਸ ਆਏ ਇੰਸਪੈਕਟਰ ਦਵਿੰਦਰ ਪ੍ਰਸ਼ਾਦ ਨੂੰ ਥਾਣਾ ਸੁਜਾਨਪੁਰ ਦਾ ਨਵਾ ਮੁੱਖ ਅਫ਼ਸਰ ਲਗਾਇਆ ਗਿਆ ਹੈ। 

ਐਸਐਸਪੀ ਪਠਾਨਕੋਟ ਸ.ਹਰਕਮਲਪ੍ਰੀਤ ਸਿੰਘ ਖੱਖ ਵੱਲੋ ਮੁੱਖ ਅਫ਼ਸਰ ਥਾਣਾ ਸੁਜਾਨਪੁਰ ਇੰਸਪੈਕਟਰ ਅਨਿਲ ਪਵਾਰ ਨੂੰ ਡਿਊਟੀ ਦੌਰਾਨ ਅਣਗਹਿਲੀ ਵਰਤਣ ਤੇ ਸਸਪੈਂਡ ਕਰਕੇ ਲਾਈਨ ਹਾਜ਼ਰ ਕੀਤਾ ਗਿਆ ਹੈ ।

ਇੱਥੇ ਇਹ ਦੱਸਣਾ ਵੀ ਵਾਜਬ ਹੈ ਕਿ ਉਕਤ ਕਾਰਵਾਈ ਮਿਤੀ 20-07-23 ਨੂੰ ਸਤਨਾਮ ਸਿੰਘ ਵਾਸੀ ਦਿਹਾਤੀ ਸੁਜਾਨਪੁਰ ਵਲੋ ਕੋਈ ਜ਼ਹਿਰੀਲੀ ਚੀਜ ਖਾਣ ਕਰਕੇ ਹੋਈ ਮੌਤ ਤੇ ਬਣਦਾ ਪਰਚਾ 306 IPC ਦਰਜ ਨਾ ਕਰਕੇ ਸਿਰਫ 174 ਸੀਆਰਪੀਸੀ ਦੀ ਕਾਰਵਾਈ ਕਰਨ ਕਰਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਕਰਕੇ ਕੀਤੀ ਗਈ ਹੈ।

ਐਸਐਸਪੀ ਨੇ ਸਾਫ਼ ਕਿਹਾ ਹੈ ਕਿ ਆਮ ਜਨਤਾ ਨਾਲ ਡਿਊਟੀ ਦੌਰਾਨ ਲਾਪਰਵਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।

ਪੁਲਿਸ ਲਾਈਨ ਵਿਚ ਮੌਜੂਦ ਮਹਿਕਮਾ ਐਨਆਈਏ ਤੋ ਵਾਪਿਸ ਆਏ ਇੰਸਪੈਕਟਰ ਦਵਿੰਦਰ ਪ੍ਰਸ਼ਾਦ ਨੂੰ ਥਾਣਾ ਸੁਜਾਨਪੁਰ ਦਾ ਨਵਾ ਮੁੱਖ ਅਫ਼ਸਰ ਲਗਾਇਆ ਗਿਆ ਹੈ।

Related posts

Leave a Reply