STAFF REPORTER :YOGESH AGGARWAL SPECIAL CORRESPONDENT : LALJI CHOUDHARY > ਥੱਮਣ ਕਲੀਨਿਕ ਗੜ੍ਹਦੀਵਾਲਾ ਨੇ ਕਰਫਿਊ ਦੌਰਾਨ ਲੋਕਾਂ ਨੂੰ ਫ੍ਰੀ ਦਵਾਈਆਂ ਵੰਡੀਆਂ

STAFF REPORTER :YOGESH AGGARWAL
SPECIAL CORRESPONDENT : LALJI CHOUDHARY
CANADIAN DOABA TIMES
GARHDIWALA

ਥੱਮਣ ਕਲੀਨਿਕ ਗੜ੍ਹਦੀਵਾਲਾ ਨੇ ਕਰਫਿਊ ਦੌਰਾਨ ਲੋਕਾਂ ਨੂੰ ਫ੍ਰੀ ਦਵਾਈਆਂ ਵੰਡੀਆਂ
ਗੜ੍ਹਦੀਵਾਲਾ : : ਕਰੋਨਾ ਵਾਇਰਸ ਦੇ ਚਲਦੇ ਪੂਰੇ ਭਾਰਤ ਵਿਚ ਲਾੱਕ ਡਾਊਨ ਚਲ ਰਿਹਾ ਹੈ। ਇਸ ਲਾੱਕ ਡਾਊਨ ਕੇ ਚਲਦੇ ਡਾਕਟਰ ਮੋਹਨ ਲਾਲ ਥੱਮਣ ਕਲੀਨਿਕ ਗੜ੍ਹਦੀਵਾਲਾ ਦੇ ਸਹਿਯੋਗ ਨਾਲ ਜਰੂਰਤਮੰਦ ਲੋਕਾਂ ਦੇ ਲਈ ਫਰੀ ਦਵਾਈਆਂ ਵੰਡ ਕੇ ਲੋਕ ਸੇਵਾ ਮੁਹਿੰਮ ਚਲਾਈ ਹੋਈ ਹੈ। ਇਸ ਲੜੀ ਤਹਿਤ ਹਰ ਪਿੰਡ ਦੇ ਮੋਹਤਬਰਾਂ ਦੇ ਸਹਿਯੋਗ ਨਾਲ ਪਿੰਡਾਂ ਦੇ ਗੁਰੂ ਘਰਾਂ ਦੇ ਸਪੀਕਰਾਂ ਤੇ ਅਪੀਲ ਕਰ ਪਿੰਡ ਬਡਿਆਲਾਂ ਤੋਂ ਵੀਰ ਸਰਪੰਚ ਸੇਵਾ ਸਿੰਘ ਅਤੇ ਪਿੰਡ ਮਾਨਗੜ੍ਹ ਵਿਖੇ ਨੰਬਰਦਾਰ ਮਨਿੰਦਰ ਸਿੰਘ ਮਨੂੰ, ਸਰਪੰਚ ਨਵਪ੍ਰੀਤ ਕੌਰ ਅਤੇ ਵੀਰ ਗੋਲਡੀ,ਪਿੰਡ ਭਾਨਾ ਵਿਖੇ ਕੈਪਟਨ ਅਮ੍ਰਿਤ ਸਿੰਘ ਨਾਲ ਸਰਪੰਚ ਸੁਰਜੀਤ ਸਿੰਘ, ਪੰਚ ਮਨਦੀਪ ਸਿੰਘ, ਜਗੀਰ ਸਿੰਘ ਤੇ ਗੁਰਬਚਨ ਸਿੰਘ ਦੀ ਹਾਜ਼ਰੀ ਵਿੱਚ ਪਿੰਡ ਵਾਸੀਆਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਬਾਅਦ ਵਿੱਚ ਡੇਰਾ ਬਾਬਾ ਅਵਤਾਰ ਨਾਥ ਜੀ ਪਿੰਡ ਚਠਿਆਲ ਵਿਖੇ ਵੀ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਸਹਿਯੋਗ ਦੇ ਲਈ ਡਾਕਟਰ ਮੋਹਨ ਲਾਲ ਥੱਮਣ ਕਲੀਨਿਕ ਗੜ੍ਹਦੀਵਾਲਾ ਸਾਰੇ ਸਹਿਯੋਗ ਕਰਨ ਵਾਲੇ ਸਹਿਯੋਗੀ ਸੱਜਣਾਂ ਦਾ ਧੰਨਵਾਦੀ ਹੈ ਜਿਨ੍ਹਾਂ ਸੱਜਣਾਂ ਨੇ ਜਿਨ੍ਹਾਂ ਸਮਾ ਦਿੱਤਾ ਤੇ ਮੌਕੇ ਤੇ ਲੋਕਾਂ ਨੂੰ ਦੂਰੀ ਬਣਾ ਕੇ ਖੜ੍ਹਾ ਕਰ ਸਾਡੀ ਮਦਦ ਕੀਤੀ।
ਫੋਟੋ :ਲੋਕਾਂ ਨੂੰ ਫ੍ਰੀ ਦਵਾਈਆਂ ਦਿੰਦੇ ਹੋਏ ਡਾਕਟਰ ਅਭਿਸ਼ੇਕ ਥੱਮਣ ਅਤੇ ਹੋਰ।

Related posts

Leave a Reply