ਪਿੰਡ ਸਿੰਘੋਵਾਲ ਵਿੱਚ ਪਰਾਲੀ ਨੂੰ ਲੱਗੀ ਅੱਗ




ਦੀਨਾਨਗਰ (ਬਲਵਿੰਦਰ ਸਿੰਘ ਬਿੱਲਾ) : ਥਾਣਾ ਦੀਨਾਨਗਰ ਅਧੀਨ ਆਉਂਦੇ ਪਿੰਡ ਸਿਘੋਵਾਲ ਵਿਚ ਅਚਾਨਕ ਗੁੱਜਰ ਦੀ ਪਰਾਲੀ ਨੂੰ ਅੱਗ ਲੱਗ ਗਈ। ਅੱਗ ਬੁਝਾਉਣ ਵਾਲੀ ਫਾਇਰ ਬ੍ਰਿਗੇਡ ਨੂੰ ਪਿੰਡ ਦੇ ਲੋਕਾਂ ਦੀ ਸਹਾਇਤਾ ਨਾਲ ਬੁਲਾਇਆ।

ਜਾਣਕਾਰੀ ਦਿੰਦੇ ਹੋਏ ਲਤੀਫ ਨੇ ਦੱਸਿਆ ਕਿ ਪਰਾਲੀ ਜੋ ਕਿ ਉਸਦੇ ਕੁੱਲ ਦੇ ਨਜਦੀਕ ਸੀ ਜਿਸ ਨੂੰ ਅੱਜ ਦੁਪਹਿਰ 1ਵਜੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਵੇਲੇ ਉਹ ਮੌਕੇ ਤੇ  ਨਹੀਂ ਸੀ। ਜਦੋਂ ਉਹ ਵਾਪਸ ਆਇਆ,ਉਸਨੇ ਵੇਖਿਆ ਕਿ ਅੱਗ ਨੇ ਆਪਣਾ ਰੂਪ ਧਾਰਨ ਕਰ ਲਿਆ ਸੀ। ਪਿੰਡ ਦੇ ਲੋਕ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਸਥਿਤੀ ਨੂੰ ਵੇਖਦਿਆਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਸੂਚਿਤ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਉਸਨੇ ਦੱਸਿਆ ਕਿ ਉਸਦੇ ਪਰਿਵਾਰ ਦੇ ਕੋਲ ਦੋ ਘਰ ਵੀ ਸਨ, ਜੋ ਨੁਕਸਾਨ ਤੋਂ ਬਚਾਅ ਹੋ ਗਏ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ

Related posts

Leave a Reply