ਮਾਨਗੜ ਟੋਲ ਪਲਾਜ਼ਾ ਤੇ ਕਿਸਾਨਾਂ ਵਲੋਂ ਸੰਘਰਸ਼ 89 ਵੇਂ ਦਿਨ ਵੀ ਜਾਰੀ


ਗੜਦੀਵਾਲਾ, 5 ਜਨਵਰੀ(ਚੌਧਰੀ) : ਅੱਜ ਮਾਨਗੜ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 89ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ। ਇਸ ਮੌਕੇ ਗਗਨਪ੍ਰੀਤ ਸਿੰਘ ਮੋਹਾਂ, ਹਰਵਿੰਦਰ ਸਿੰਘ ਜੌਹਲ,ਅਵਤਾਰ ਸਿੰਘ ਮਾਨਗੜ ,ਤਰਸੇਮ ਸਿੰਘ ਅਰਗੋਵਾਲ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਵਾਰ ਵਾਰ ਮੀਟਿੰਗਾਂ ਕਰਕੇ ਜਿੱਥੇ ਆਪਣਾ ਡੰਗ ਟਪਾਊ ਸਮਾਂ ਲੰਘਾ ਰਹੀ ਹੈ,ਜਿਸ ਕਾਰਨ ਕਿਸਾਨਾਂ ਅੰਦਰ ਮੋਦੀ ਸਰਕਾਰ ਖਿਲਾਫ ਭਾਰੀ ਰੋਹ ਪਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਅੰਨਦਾਤੇ ਨੂੰ ਖੁਸ਼ਹਾਲ ਤੇ ਆਬਾਦ ਦੇਖਣਾ ਚਾਹੁੰਦੀ ਹੈ ਤਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣਗੇ।ਉਨਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਅੱਜ ਆਪਣੇ ਹੱਕਾਂ ਦੀ ਰਾਖੀ ਲਈ ਦਿੱਲੀ ਵਿਖੇ ਸੰਘਰਸ਼ ਕਰ ਰਿਹਾ ਹੈ ਅਤੇ ਉਸ ਦੇ ਨਾਲ ਹਰ ਵਰਗ ਦੇ ਲੋਕ ਕਿਸਾਨਾਂ ਨੂੰ ਪੂਰਨ ਤੌਰ ਤੇ ਸਮਰਥਨ ਦੇ ਰਹੇ ਹਨ। ਇਸ ਮੌਕੇ ਗੁਰਦੀਪ ਸਿੰਘ ਡੱਫਰ,ਡਾ ਮੋਹਣ ਸਿੰਘ ਮੱਲੀ,ਕਾਮਰੇਡ ਹਰਬੰਸ ਸਿੰਘ ਧੂਤ,ਚਰਨਜੀਤ ਸਿੰਘ ਚਠਿਆਲ,ਚਰਨ ਸਿੰਘ ਗੜਦੀਵਾਲ,ਮਨਜੀਤ ਸਿੰਘ ਖਾਨਪੁਰ ,ਗੁਰਮੇਲ ਸਿੰਘ ਦਾਰਾਪੁਰ ,ਕੁਲਦੀਪ ਸਿੰਘ ਭਾਨਾ, ਜਤਿੰਦਰ ਸਿੰਘ ਸੱਜਣਾ, ਗੋਪਾਲ ਕਿ੍ਰਸ਼ਨ ਭਾਨਾ ,ਬਲਬੀਰ ਸਿੰਘ ਕੇਸੋਪੁਰ,ਸੇਵਾ ਸਿੰਘ, ਹਰਭਜਨ ਸਿੰਘ,ਜਰਨੈਲ ਸਿੰਘ, ਜਗਜੀਤ ਸਿੰਘ, ,ਜਤਿੰਦਰ ਸਿੰਘ, ਰਣਦੀਪ ਸਿੰਘ,ਸੁਖਦੇਵ ਸਿੰਘ,  ਜਗਜੀਤ ਸਿੰਘ ਚਿੱਪੜਾ,ਰਘਬੀਰ ਸਿੰਘ ਤੋਏ, ਹਰਦੀਪ ਸਿੰਘ ਡੱਫਰ,ਪੰਜਾਬ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
 

Related posts

Leave a Reply