ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 42ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 19 ਨਵੰਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 42ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਹੀਰਾਹਾਰ,ਦਵਿੰਦਰ ਸਿੰਘ ਚੋਹਕਾ,ਡਾ: ਮੋਹਣ ਸਿੰਘ ਮੱਲ੍ਹੀ,ਡਾ: ਮਝੈਲ ਸਿੰਘ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੂਰਾ ਪੰਜਾਬ ਆਪਣੇ ਸੰਘਰਸ਼ ਨੂੰ ਅੰਦੋਲਨ ਦਾ ਰੂਪ ਅਖਤਿਆਰ ਕਰਕੇ ਦਿੱਲੀ ਵੱਲ ਕੂਚ ਕਰਕੇ ਆਪਣੇ ਹੱਕ ਲੈ ਕੇ ਹੀ ਹਟੇਗਾ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਹੀ ਪਵੇਗਾ।ਇਸ ਮੌਕੇ ਜਸਵੀਰ ਸਿੰਘ ਰਮਦਾਸਪੁਰ, ਗੁਰਪ੍ਰੀਤ ਮੱਲ੍ਹੀ, ਗੋਪਾਲ ਕ੍ਰਿਸ਼ਨ ਭਾਨਾ, ਮਲਕੀਤ ਸਿੰਘ ਕਾਲਰਾ,ਸਤਨਾਮ ਸਿੰਘ ਕਾਲਰਾ,ਅਜੀਤ ਸਿੰਘ ਕਾਲਰਾ, ਕਰਨੈਲ ਸਿੰਘ ਘੁੰਮਣ,ਚਰਨਜੀਤ ਸਿੰਘ ਹਰਦੋਪੱਟੀ, ਮਹਿੰਦਰ ਸਿੰਘ, ਜਗਜੀਤ ਸਿੰਘ ਜੰਡੋਰ, ਜਰਨੈਲ ਸਿੰਘ ਜੰਡੋਰ,ਸੁਖਵਿੰਦਰ ਸਿੰਘ, ਕੁਲਦੀਪ ਸਿੰਘ ਭਾਨਾ, ਅਵਤਾਰ ਸਿੰਘ ਮਾਨਗੜ੍ਹ,ਬਹਾਦਰ ਸਿੰਘ ਮਾਨਗੜ੍ਹ,ਬੂਟੀ ਘੁੰਮਣ, ਨੰਬਰਦਾਰ ਸੁਖਵੀਰ ਸਿੰਘ ਭਾਨਾ, ਰਣਵੀਰ ਸਿੰਘ ਭਾਨਾ, ਮਹਿਤਾਬ ਸਿੰਘ ਮੱਲ੍ਹੀ,ਸਤਵਿੰਦਰ ਬਡਿਆਲ, ਪੰਜਾਬ ਸਿੰਘ,ਜਗਦੀਸ਼ ਸਿੰਘ ਆਦਿ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ ।

Related posts

Leave a Reply