ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 96 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ, 12 ਜਨਵਰੀ(ਚੌਧਰੀ ) ਅੱਜ ਮਾਨਗੜ੍ਹ ਟੋਲ
ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 96 ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ- ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ ਗਿਆ।ਇਸ ਮੌਕੇ ਮਾਸਟਰ ਰਛਪਾਲ ਸਿੰਘ ਅਮਰਜੀਤ ਸਿੰਘ ਮਾਹਲ,ਮਨਦੀਪ ਸਿੰਘ ਭਾਨਾ, ਪ੍ਰੋ.ਸ਼ਾਮ ਸਿੰਘ, ਸੁਖਦੇਵ ਸਿੰਘ ਮਾਂਗਾ, ਤਰਸੇਮ ਸਿੰਘ ਅਰਗੋਵਾਲ,ਆਦਿ ਸਮੇਤ ਵੱਖ-ਵੱਖ ਬੁਲਾਰਿਆਂ ਨੇੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਕਿਸਾਨਾਂ ਨੂੰ ਉਕਸਾਉਣ ਦਾ ਯਤਨ ਕਰ ਰਹੀ ਹੈ ਅਤੇ ਬਾਰ- ਬਾਰ ਮੀਟਿੰਗਾਂ ਬੁਲਾ ਕੇੇ ਕਿਸਾਨਾਂ ਨੂੰ ਜਲੀਲ ਕੀਤਾ ਜਾ ਰਿਹਾਾ ਹੈ, ਜਿਸ ਕਾਰਨ ਕਿਸਾਨਾਂ ਅੰਦਰ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਕੇਂਦਰ ਦੀ ਮੋਦੀ ਸਰਕਾਰ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨ ਨੂੰ ਵਾਪਿਸ ਨਹੀਂ ਲੈਂਦੀ ਉਦੋਂ ਤੱਕ ਦਿੱਲੀਵਿਖੇ ਕਿਸਾਨਾਂ ਦਾ ਸੰਘਰਸ਼ ਇਸੇ ਤਰ੍ਹਾਂਂ ਜਾਰੀ ਰਹੇਗਾ ।ਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਚੰਡੀਦਾਸ,ਸੁੱਚਾ ਸਿੰਘ ਖੁਣਖੁਣ ਸ਼ਰਕੀ, ਗੁਰਮੇਲ ਸਿੰਘ ਖੁਣ ਖੁਣ ਸ਼ਰਕੀ, ਜਥੇਦਾਰ ਹਰਪਾਲ ਸਿੰਘ, ਕੁਲਦੀਪ ਸਿੰਘ ਭਾਨਾ, ਭੁਪਿੰਦਰ ਸਿੰਘ ਬਲਾਲਾ,ਡਾ.ਮੋਹਣ ਸਿੰਘ ਮੱਲ੍ਹੀ,ਪ੍ਰਿੰ.ਨਵਤੇਜ ਸਿੰਘ,ਸੁਰਜੀਤ ਸਿੰਘ ਭਾਨਾ,ਕੈਪਟਨ ਲਛਮਣ ਸਿੰਘ ਰੰਧਾਵਾ,ਸੇਵਾ ਸਿੰਘ,ਡਾਇਰੈਕਟਰ ਮਿਲਕ ਪਲਾਂਟ ਜਗਤਾਰ ਸਿੰਘ ਬਲਾਲਾ,ਸੁਖਵਿੰਦਰ ਸਿੰਘ ਅਰਗੋਵਾਲ,ਮਨਜੀਤ ਸਿੰਘ ਖਾਨਪੁਰ ,ਹਰਭਜਨ ਢੱਟ,ਜਰਨੈਲ ਸਿੰਘ ਜੰਡੌਰ,ਬਲਦੇਵ ਸਿੰਘ ਡੱਫਰ,ਬਲਵੀਰ ਸਿੰਘ ਟੁੱਡ, ਨੰਬਰਦਾਰ ਕਸ਼ਮੀਰ ਸਿੰਘ ਚੋਹਕਾ,ਸੁਖਬੀਰ ਸਿੰਘ ਭਾਨਾ, ਆਦਿ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Related posts

Leave a Reply