ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਵਲੋਂ ਸ਼ੂਗਰ ਮਿੱਲ, ਦਸੂਹਾ ਦਾ ਦੌਰਾ
ਗੜ੍ਹਦੀਵਾਲਾ (ਚੌਧਰੀ) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਬੀ-ਕਾਮ, ਐੱਮ-ਕਾਮ ਅਤੇ ਬੀ.ਅੱੈਸ.ਸੀ.ਐਗਰੀਕਲਚਰ ਵਿਦਿਆਰਥੀਆਂ ਨੂੰ ਉਦਯੋਗਿਕ ਇਕਾਈਆਂ ਸਬੰਧੀ ਏ.ਬੀ. ਸ਼ੁਗਰ ਮਿੱਲ, ਦਸੂਹਾ ਵਿਖੇ ਲਿਜਾਇਆ ਗਿਆ। ਮਿੱਲ ਵਿੱਚ ਪਹੁੰਚ ਕੇ ਵਿਦਿਆਰਥੀਆ ਨੇ ਗੰਨੇ ਤੋਂ ਖੰਡ ਅਤੇ ਅਲਕੋਹਲ ਤਿਆਰ ਹੋਣ ਦੀ ਸਮੁੱਚੀ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਵੇਸਟ ਪਦਾਰਥਾਂ ਨੂੰ ਕਿਵੇਂ ਅਗਾਂਹ ਵਰਤਿਆ ਜਾ ਸਕਦਾ ਹੈ,
ਇਸ ਬਾਰੇ ਵੀ ਵਿਦਿਆਰਥੀਆਂ ਨੇ ਸੂਗਰ ਮਿੱਲ ਦੇ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ। ਸ਼ੂਗਰ ਮਿੱਲ ਦੇ ਅਧਿਕਾਰੀਆ ਵਲੋਂ ਵਿਦਿਆਰਥੀਆ ਨੂੰ ਜਾਣਕਾਰੀ ਦਿੱਤੀ ਗਈ ਤੇ ਮਿੱਲ ਵਿਖੇ ਖਪਤ ਹੋਣ ਵਾਲੀ ਬਿਜਲੀ ਉਹਨਾਂ ਵਲੋਂ ਗੰਨੇ ਦੀ ਰਹਿੰਦ ਖੂੰਹਦ ਤੋਂ ਤਿਆਰ ਕੀਤੀ ਜਾਂਦੀ ਹੈ ਅਤੇ ਬਾਕੀ ਬਚੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਉਪਜਾਊ ਸ਼ਕਤੀ ਵਧਾਉਣ ਲਈ ਵਰਤਿਆ ਜਾਂਦਾ ਹੈ।ਇਹ ਮਿੱਲ ਇਲਾਕੇ ਦੇ ਲੋਕਾਂ ਨੂੰ ਰੋਜਗਾਰ ਮੁਹੱਈਆ ਕਰਵਾ ਰਹੀ ਹੈ। ਇਹ ਵਿਦਿਅਕ ਟੂਰ ਪ੍ਰੋ.ਗਗਨਦੀਪ ਕੌਰ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਅਮਨਦੀਪ ਸਿੰਘ, ਪ੍ਰੋ. ਦੀਦਾਰ ਸਿੰਘ ਅਤੇ ਪ੍ਰੋ. ਅਮਨਿੰਦਰ ਕੌਰ ਦੀ ਅਗਵਾਈ ਵਿੱਚ ਲਿਜਾਇਆ ਗਿਆ।
ਪ੍ਰਿੰਸੀਪਲ

EDITOR
CANADIAN DOABA TIMES
Email: editor@doabatimes.com
Mob:. 98146-40032 whtsapp