LATEST : ਸਬ ਇੰਸਪੈਕਟਰ ਸੁਲੱਖਣ ਰਾਮ ਨੇ ਅਮੇਰਿਕਾ ਦੀ ਬਣੀ ਹੋਈ ਪਿਸਟਲ ਅਤੇ 5 ਰੌਂਦਾਂ ਸਮੇਤ ਇਕ ਵਿਅਕਤੀ ਕੀਤਾ ਕਾਬੂ

ਅਮਰੀਕੀ ਦੀ ਬਣੀ ਪਿਸਟਲ ਅਤੇ 5 ਰੌਂਦਾਂ ਸਮੇਤ ਇਕ ਕਾਬੂ
ਗੁਰਦਾਸਪੁਰ 16 ਫ਼ਰਵਰੀ ( ਅਸ਼ਵਨੀ ) :– ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ ਪਿਸਟਲ ਅਤੇ 5 ਰੌਂਦਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
                     ਸਬ ਇੰਸਪੈਕਟਰ ਸੁਲੱਖਣ ਰਾਮ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਬਾਈਪਾਸ ਚੌਕ ਨਬੀਪੁਰ ਵਿਖੇ ਸਪੈਸ਼ਲ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕਰ ਰਿਹਾ ਸੀ ਕਿ ਰਾਮ ਇਕਬਾਲ ਸਾਹਨੀ ਪੁੱਤਰ ਹੱਲਖੋਰੀ ਸਾਹਨੀ ਵਾਸੀ ਸੀਤਾਮੜੀ ਬਿਹਾਰ ਪੈਦਲ ਆਉਂਦਾ ਵਿਖਾਈ ਦਿੱਤਾ ਇਸ ਨੂੰ ਸ਼ੱਕ ਪੈਣ ਉੱਪਰ ਰੋਕ ਕੇ ਤਲਾਸ਼ੀ ਕੀਤੀ ਗਈ ਤਾਂ ਇਸ ਪਾਸੋ ਇਕ ਪਿਸਟਲ 7.65 ਐਮ ਐਮ ਜੋਕਿ ਅਮਰੀਕਾ ਦੀ ਬਣੀ ਹੋਈ ਹੈ ਅਤੇ ਪੰਜ ਜ਼ਿੰਦਾ ਰੌਂਦ ਬਰਾਮਦ ਹੋਏ । ਇਸ ਵਿਰੁੱਧ ਆਰਮਜ ਐਕਟ ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply