ਲੇਟੈਸਟ : ਰਾਮ ਦੇ ਭਾਰਤ ‘ਚ ਪੈਟਰੋਲ ਦੀ ਕੀਮਤ 93, ਸੀਤਾ ਦੇ ਨੇਪਾਲ ‘ਚ 53 ਤੇ ਰਾਵਣ ਦੀ ਲੰਕਾ ‘ਚ 51 ਰੁਪਏ- ਬੀਜੇਪੀ ਨੇਤਾ ਸੁਬਰਾਮਣੀਅਮ ਸਵਾਮੀ

ਨਵੀਂ ਦਿੱਲੀ: ਬਜਟ ‘ਚ ਸਰਕਾਰ ਨੇ ਪੈਟਰੋਲ ‘ਤੇ 2.5 ਰੁਪਏ ਅਤੇ ਡੀਜ਼ਲ 4 ਰੁਪਏ ਪ੍ਰਤੀ ਲੀਟਰ ਦਾ ਖੇਤੀ ਸੈੱਸ ਲਾਇਆ ਹੈ। ਹਾਲਾਂਕਿ, ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਲੋਕਾਂ ਦੀਆਂ ਜੇਬਾਂ ‘ਤੇ ਜ਼ਿਆਦਾ ਅਸਰ ਨਹੀਂ ਪਏਗਾ। ਇਸ ਦੇ ਨਾਲ ਹੀ ਅਸਮਾਨ ਨੂੰ ਛੂਹ ਰਹੀਆਂ ਤੇਲ ਦੀਆਂ ਕੀਮਤਾਂ ਕਰਕੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਬਰਾਮਣੀਅਮ ਸਵਾਮੀ ਨੇ ਆਪਣੀ ਹੀ ਪਾਰਟੀ ਨੂੰ ਨਿਸ਼ਾਨੇ ‘ਤੇ ਲਿਆ ਹੈ।



ਸਵਾਮੀ ਨੇ ਆਪਣੀ ਹੀ ਸਰਕਾਰ ‘ਤੇ ਤਾਅਨੇ ਮਾਰਦਿਆਂ ਟਵੀਟ ਕੀਤਾ ਹੈ। ਸਵਾਮੀ ਨੇ ਟਵੀਟ ਕਰਕੇ ਰਾਮਾਇਣ ਦੇ ਪਾਤਰਾਂ ਦੇ ਜਨਮ ਸਥਾਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਲਿਖਿਆ ਕਿ ਰਾਮ ਦੇ ਭਾਰਤ ਵਿੱਚ ਪੈਟਰੋਲ ਦੀ ਕੀਮਤ ਸਭ ਤੋਂ ਵੱਧ ਹੈ ਜਦੋਂਕਿ ਗੁਆਂਢੀ ਦੇਸ਼ ਨੇਪਾਲ ਤੇ ਸ੍ਰੀਲੰਕਾ ਵਿੱਚ ਇਹ ਭਾਰਤ ਨਾਲੋਂ ਘੱਟ ਹੈ।

Related posts

Leave a Reply