LATEST : ਪਾਵਰਕੌਮ ਦੇ ਜੇਈ ਨੇ ਦਫ਼ਤਰ ਵਿੱਚ ਫਾਹਾ ਲਿਆ

ਪਾਵਰਕੌਮ ਦੇ ਜੇਈ ਨੇ ਦਫ਼ਤਰ ਵਿੱਚ ਫਾਹਾ ਲਿਆ
ਗੜ੍ਹਸ਼ੰਕਰ, 30 ਜੂਨ(ਅਸ਼ਵਨੀ ਸ਼ਰਮਾ)-ਕਸਬਾ ਮਾਹਿਲਪੁਰ ਵਿਚ ਸਥਿਤ ਪੰਜਾਬ ਰਾਜ ਪਾਵਰਕੌਮ
ਕਾਰਪੋਰੇਸ਼ਨ ਦੇ ਦਫਤਰ ਵਿੱਚ ਅੱਜ ਸਵੇਰੇ ਵਿਭਾਗ ਦੇ ਜੇਈ ਨੇ ਦਫ਼ਤਰ ਦੇ ਪੱਖੇ ਨਾਲ ਫਾਹਾ
ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ।
ਮ੍ਰਿਤਕ ਜੇਈ ਹਰਜਿੰਦਰ ਸਿੰਘ ਉਮਰ 53  ਵਾਸੀ
ਪਿੰਡ ਭਾਮ ਦਾ ਵਸਨੀਕ ਸੀ। ਵਿਭਾਗ ਦੇ ਕਰਮਚਾਰੀਆਂ ਵਲੋਂ ਅੱਜ ਸਵੇਰੇ ਦਫ਼ਤਰ ਪੁੱਜਣ ‘ਤੇ
ਜੇਈ ਹਰਜਿੰਦਰ ਸਿੰਘ ਦੀ ਲਾਸ਼ ਪੱਖੇ ਨਾਲ ਲਟਕਦੀ ਦੇਖੀ ਤਾਂ ਪੁਲੀਸ ਨੂੰ ਸੂਚਿਤ ਕੀਤਾ।
ਮਾਹਿਲਪੁਰ ਤੋਂ ਐੱਸਐੱਚਓ ਸੁਖਵਿੰਦਰ ਸਿੰਘ ਤੁਰੰਤ ਮੌਕੇ ‘ਤੇ ਪੁੱਜੇ ਅਤੇ ਮਾਮਲੇ ਦੀ
ਜਾਂਚ ਸ਼ੁਰੂ ਕੀਤੀ।
ਮ੍ਰਿਤਕ ਦੇ ਪਰਿਵਾਰ ਵਿੱਚ ਹੋਰ ਮੈਂਬਰਾਂ ਤੋਂ ਇਲਾਵਾ ਪਤਨੀ ਅਤੇ
ਦੋ ਬੱਚੇ ਹਨ। ਪੁਲੀਸ ਨੇ ਆਈਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।

Related posts

Leave a Reply