ਨੌਜਵਾਨ ਨੇ ਫਾਹ ਲੈ ਕੇ ਜੀਵਨ ਲੀਲਾ ਸਮਾਪਤ ਕੀਤੀ

ਨੌਜਵਾਨ ਨੇ ਫਾਹ ਲੈ ਕੇ ਜੀਵਨ ਲੀਲਾ ਸਮਾਪਤ ਕੀਤੀ

 
ਦੀਨਾਨਗਰ  ( ਬਲਵਿੰਦਰ ਸਿੰਘ ਬਿੱਲਾ )
 
ਦੀਨਾਨਗਰ ਹਲਕੇ ਅੰਦਰ ਪਿੰਡ ਰਸੂਲਪੁਰ ਰੰਗੜਾਂ ਦੇ ਇਕ 25 ਸਾਲਾਂ ਨੌਜਵਾਨ ਨੇ ਫਾਹ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ । ਮ੍ਰਿਤਕ ਦਾ 4 ਸਾਲ ਪਹਿਲਾਂ ਵਿਆਹ ਹੋਇਆ ਸੀ ਜਿਸਦਾ  3 ਸਾਲ ਦਾ ਬੇਟਾ ਵੀ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਰਵਿੰਦਰ ਕੁਮਾਰ ਉਰਫ ਗੋਰਵ ਵਾਸੀ ਰਸੂਲਪੁਰ ਰੰਗੜਾਂ ਵਜੋਂ ਹੋਈ ਹੈ। ਮੋਕੇ ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 ਇਸ ਮੌਕੇ ਤੇ ਮ੍ਰਿਤਕ ਦੇ ਪਿਤਾ ਰਮੇਸ਼ ਕੁਮਾਰ ਨੇ ਦੱਸਿਆ ਕਿ ਮੇਰਾ ਬੇਟਾ ਰਵਿੰਦਰ ਕੁਮਾਰ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਰੋਜਾਨਾ ਦੀ ਤਰ੍ਹਾਂ ਘਰੋਂ ਕੰਮ ਤੇ ਗਿਆ ਸੀ ਪਰ ਧਮਰਾਈ ਨਹਿਰ ਦੇ ਕੰਢੇ ਉਸਦੀ ਲਾਸ਼ ਇਕ ਦਰੱਖਤ ਨਾਲ ਲਟਕੀ ਹੋਈ ਮਿਲੀ ਹੈ ।
 
 ਉਧਰ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਐਸ ਐਚ ਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਧਮਰਾਈ ਨਹਿਰ ਦੇ ਕੰਢੇ ਇਕ ਨੋਜਵਾਨ ਨੇ ਫਾਹ ਲੈ ਕੇ ਆਤਮਹੱਤਿਆ ਕਰ ਲਈ ਹੈ ਮੋਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 
 

 

Related posts

Leave a Reply