ਨਿਊਯਾਰਕ  ਵਿੱਚ ਆਪਣੀ ਧੀ ਤੇ ਸੱਸ ਦਾ ਕਤਲ ਕਰਕੇ ਖ਼ੁਦਕੁਸ਼ੀ

ਨਿਊਯਾਰਕ: 57 ਸਾਲਾ ਪੰਜਾਬੀ ਭੁਪਿੰਦਰ ਸਿੰਘ ਨੇ ਅਮਰੀਕੀ ਸੂਬੇ ਨਿਊਯਾਰਕ  ਵਿੱਚ ਆਪਣੀ ਧੀ ਤੇ ਸੱਸ ਦਾ ਕਤਲ ਕਰਕੇ ਖ਼ੁਦਕੁਸ਼ੀ ਕਰ ਲਈ।

ਹਡਸਨ ਦਰਿਆ ਉੱਤੇ ਸਥਿਤ ਪਿੰਡ ਕੈਸਲਟਨ ਸਥਿਤ ਆਪਣੇ ਘਰ ਵਿੱਚ ਭੁਪਿੰਦਰ ਸਿੰਘ ਨੇ ਪਹਿਲਾਂ ਆਪਣੀ 14 ਸਾਲਾ ਧੀ ਜਸਲੀਨ ਕੌਰ ਤੇ 55 ਸਾਲਾ ਸੱਸ ਮਨਜੀਤ ਕੌਰ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਤੇ ਫਿਰ ਖ਼ੁਦਕੁਸ਼ੀ ਕਰ ਲਈ।

ਰਿਪੋਰਟ ਮੁਤਾਬਕ ਭੁਪਿੰਦਰ ਸਿੰਘ ਦੀ 40 ਸਾਲਾ ਪਤਨੀ ਰਸ਼ਪਾਲ ਕੌਰ ਵਾਲ-ਵਾਲ ਬਚ ਗਏ। ਉਨ੍ਹਾਂ ਦੀ ਬਾਂਹ ’ਚ ਗੋਲੀ ਲੱਗੀ ਹੈ। ਇੱਕ ਗੁਆਂਢੀ ਜਿਮ ਲੁੰਦਸਟੌਰਮ ਨੇ ਦੱਸਿਆ ਕਿ ਰਸ਼ਪਾਲ ਕੌਰ ਉਨ੍ਹਾਂ ਨੂੰ ਅਕਸਰ ਦੱਸਦੇ ਹੁੰਦੇ ਸਨ ਕਿ ਉਨ੍ਹਾਂ ਨੂੰ ਘਰ ’ਚ ਠੀਕ ਤਰ੍ਹਾਂ ਖਾਣਾ ਵੀ ਨਹੀਂ ਦਿੱਤਾ ਜਾਂਦਾ। ‘ਪਤੀ ਮੈਨੂੰ ਕਿਤੇ ਜਾਣ ਨਹੀਂ ਦਿੰਦਾ। ਮੈਂ ਆਪਣੀ ਕਾਰ ਵੀ ਨਹੀਂ ਚਲਾ ਸਕਦੀ।’

Related posts

Leave a Reply